Hindusthan Samachar
Banner 2 सोमवार, नवम्बर 19, 2018 | समय 14:44 Hrs(IST) Sonali Sonali Sonali Singh Bisht

ਕਿਰਪਾਲ ਸਾਗਰ ਅਕੈਡਮੀ ਵਿਖੇ ਫੌਜੀ ਸਾਜ਼ੋ-ਸਮਾਨ ਤੇ ਹਥਿਆਰਾਂ ਦੀ ਨੁਮਾਇਸ਼ ਭਲਕੇ

By HindusthanSamachar | Publish Date: May 18 2018 3:57PM
ਕਿਰਪਾਲ ਸਾਗਰ ਅਕੈਡਮੀ ਵਿਖੇ ਫੌਜੀ ਸਾਜ਼ੋ-ਸਮਾਨ ਤੇ ਹਥਿਆਰਾਂ ਦੀ ਨੁਮਾਇਸ਼ ਭਲਕੇ
ਨਵਾਂਸ਼ਹਿਰ,18 ਮਈ (ਹਿ.ਸ.)। ਭਾਰਤੀ ਸੈਨਾ ਵੱਲੋਂ ਨੌਜੁਆਨਾਂ ਵਿੱਚ ਦੇਸ਼ ਦੀ ਫੌਜ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ ਇੰਡੀਅਨ ਆਰਮੀ ਵਿੱਚ ਸ਼ਮੂਲੀਅਤ ਦੇ ਵੱਖੋ-ਵੱਖਰੇ ਢੰਗ-ਤਰੀਕਿਆਂ ਤੋਂ ਜਾਣੂ ਕਰਵਾਉਣ ਲਈ ''ਆਪਣੀ ਸੈਨਾ ਨੂੰ ਜਾਣ''-ਫੌਜੀ ਸਾਜ਼ੋ-ਸਮਾਨ ਤੇ ਹਥਿਆਰ ਨੁਮਾਇਸ਼'' 19 ਮਈ ਨੂੰ ਕਿਰਪਾਲ ਸਾਗਰ ਅਕੈਡਮੀ (ਬੈਰਸਾਲ) ਰਾਹੋਂ ਵਿਖੇ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਲਾਈ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਮੇਜਰ ਰਵੀ ਕਾਂਤ ਨੇ ਦੱਸਿਆ ਕਿ ਸੈਨਾ ਯੰਤਰਾਂ ਅਤੇ ਹਥਿਆਰਾਂ ਦੀ ਪ੍ਰਦਰਸ਼ਨੀ ਦਾ ਉਦੇਸ਼ ਸਕੂਲ ਪੜ੍ਹਦੇ ਵਿਦਿਆਰਥੀਆਂ ਅਤੇ ਨੌਜੁਆਨਾਂ ਨੂੰ ਜਾਣੂ ਕਰਵਾਉਣਾ ਹੈ ਕਿ ਸੈਨਾ ਕੇਵਲ ਦੁਸ਼ਮਣਾਂ ਤੇ ਗੋਲੀ ਸਿੱਕੇ ਨਾਲ ਜੂਝਣ ਦਾ ਨਾਮ ਹੀ ਨਹੀਂ ਬਲਕਿ ਇਹ ਉਨ੍ਹਾਂ ਲੋਕਾਂ ਨੂੰ ਪਵਿੱਤਰ ਕਰੀਅਰ ਅਵਸਰ ਤੇ ਸ਼ਾਨਦਾਰ ਜ਼ਿੰਦਗੀ ਜਿਊਣ ਦੇ ਢੰਗ ਮੁਹੱਈਆ ਕਰਵਾਉਣ ਦਾ ਮੰਚ ਵੀ ਹੈ ਜੋ ਕਿ ਫੌਜੀ ਵਰਦੀ ਨੂੰ ਚੁਣ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਸਕੂਲੀ ਵਿਦਿਆਰਥੀਆਂ ਨੂੰ ਫੌਜੀ ਯੰਤਰਾਂ ਅਤੇ ਹਥਿਆਰਾਂ ਦੀ ਨੁਮਾਇਸ਼ ਰਾਹੀਂ ਸੈਨਾ ਨੂੰ ਜਾਣਨ ਦੇ ਬੇਹਤਰੀਨ ਅਵਸਰ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਅਪੀਲ ਕੀਤੀ ਹੈ। ਹਿੰਦੂਸਥਾਨ ਸਮਾਚਾਰ/ਸੰਜੀਵ
image