Hindusthan Samachar
Banner 2 गुरुवार, नवम्बर 22, 2018 | समय 00:02 Hrs(IST) Sonali Sonali Sonali Singh Bisht

ਤਿੰਨ ਨਾਬਾਲਿਗ ਵਿਦਿਅਾਰਥਣਾ ਸ਼ੱਕੀ ਹਾਲਾਤਾਂ ਚ ਸਕੂਲ ਦੇ ਬਾਹਰੋਂ ਲਾਪਤਾ

By HindusthanSamachar | Publish Date: May 18 2018 1:01PM
ਤਿੰਨ ਨਾਬਾਲਿਗ ਵਿਦਿਅਾਰਥਣਾ ਸ਼ੱਕੀ ਹਾਲਾਤਾਂ ਚ ਸਕੂਲ ਦੇ ਬਾਹਰੋਂ ਲਾਪਤਾ
ਲੁਧਿਆਣਾ, 18 ਮਈ (ਹਿ.ਸ.)। ਜ਼ਿਲਾ ਲੁਧਿਆਣਾ ਦੇ ਟਿੱਬਾ ਰੋਡ ਸਥਿਤ ਵੀਡੀਐਮ ਸਕੂਲ ਦੇ ਬਾਹਰੋਂ 8ਵੀਂ ਜਮਾਤ ਦੀਆਂ 3 ਵਿਦਿਆਰਥਣਾਂ ਸ਼ੱਕੀ ਹਾਲਤ ਚ ਲਾਪਤਾ ਹੋ ਗਈਆਂ। ਵਿਦਿਆਰਥਣਾ ਦੀ ਸ਼ਿਨਾਖਤ ਲਤਾ ਰਾਣੀ, ਰੁਖਸਾਰ ਤੇ ਨੈਨਾ ਵਜੋਂ ਹੋਈ ਹੈ। ਲਤਾ ਰਾਣੀ ਦੇ ਚਾਚਾ ਦੱਸਿਆ ਕੇ ਰੋਜ਼ ਦੀ ਤਰਾਂ ਉਸ ਨੂੰ ਸਕੂਲ ਛੱਡ ਕੇ ਆਏ ਸੀ। ਇਵੇਂ ਹੀ ਬਾਕੀ 2 ਕੁੜੀਆਂ ਨੂੰ ਵੀ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਸਕੂਲ ਛੱਡ ਕੇ ਆਏ ਸੀ ਪਰ ਘਰ ਜਾਂਦਿਆਂ ਹੀ ਸਕੂਲੋਂ ਫੋਨ ਆਇਆ ਕਿ ਉਹ ਤਿੰਨੋਂ ਕੁੜੀਆਂ ਸਕੂਲ ਨਹੀਂ ਆਈਆਂ। ਇਸ ਦੇ ਬਾਅਦ ਸਾਰੇ ਮਾਮਲੇ ਦੇ ਖ਼ੁਲਾਸਾ ਹੋਇਆ ਤੇ ਪੁਲਿਸ ਨੂੰ ਇਸ ਸਬੰਧੀ ਸੂਚਨਾ ਦਿੱਤੀ ਗਈ। ਪੁਲਿਸ ਕੁੜੀਆਂ ਦੀ ਭਾਲ਼ ’ਚ ਜੁਟੀ ਹੈ। ਜਾਂਚ ਅਧਿਕਾਰੀ ਏਸੀਪੀ ਗੁਰਦੇਵ ਸਿੰਘ ਨੇ ਜਾਣਕਾਰੀ ਦਿੱਤੀ ਕਿ 3 ਕੁੜੀਆਂ ਸਵੇਰੇ ਸਕੂਲ ਦੇ ਬਾਹਰੋਂ ਹੀ ਗ਼ਾਇਬ ਹੋ ਗਈਆਂ ਸੀ। ਉਨ੍ਹਾਂ ਕਿਹਾ ਕਿ ਕੁੜੀਆਂ ਦੇ ਪਰਿਵਾਰਿਕ ਮੈਂਬਰਾਂ ਦੀ ਸ਼ਿਕਾਇਤ ਦੇ ਆਧਾਰ ’ਤੇ ਜਾਂਚ ਕੀਤੀ ਜਾ ਰਹੀ ਹੈ। ਹਿੰਦੂਸਥਾਨ ਸਮਾਚਾਰ/ਸੰਜੀਵ
image