Hindusthan Samachar
Banner 2 रविवार, अप्रैल 21, 2019 | समय 08:08 Hrs(IST) Sonali Sonali Sonali Singh Bisht

ਮਹਿਲਾ ਨਾਲ ਬਲਾਤਕਾਰ ਦੇ ਮਾਮਲੇ 'ਚ ਕਾਰਵਾਈ ਨਾ ਕਰਨ 'ਤੇ ਐਸਐਚਓ ਮੁਅੱਤਲ

By HindusthanSamachar | Publish Date: Apr 17 2019 7:39PM
ਮਹਿਲਾ ਨਾਲ ਬਲਾਤਕਾਰ ਦੇ ਮਾਮਲੇ 'ਚ ਕਾਰਵਾਈ ਨਾ ਕਰਨ 'ਤੇ ਐਸਐਚਓ ਮੁਅੱਤਲ
ਚੰਡੀਗੜ੍ਹ,17 ਅਪ੍ਰੈਲ(ਹਿੰ.ਸ.)। ਮਹਿਲਾ ਨਾਲ ਬਲਾਤਕਾਰ ਦੇ ਮਾਮਲੇ ''ਚ ਪੁਲਿਸ ਵੱਲੋਂ ਲੋੜੀਂਦੀ ਕਾਰਵਾਈ ਨਾ ਕਰਨ ''ਤੇ ਥਾਣਾ ਸੋਹਾਣਾ ਦੇ ਐਸਐਚਓ ਦਲਜੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ। ਪੀੜਿਤ ਮਹਿਲਾ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਮੰਗਲਵਾਰ ਰਾਤ ਉਹ ਡਿਊਟੀ ਤੋਂ ਘਰੇ ਪਰਤ ਰਹੀ ਸੀ। ਜਦੋਂ ਸੈਕਟਰ ਸੈਕਟਰ-68 ''ਚੋਂ ਲੰਘ ਰਹੀ ਸੀ ਤਾਂ ਇੱਕ ਕਾਰ ਚਾਲਕ ਵਲੋਂ ਰਸਤਾ ਪੁੱਛਣ ਦੇ ਬਹਾਨੇ ਉਸਨੂੰ ਆਪਣੀ ਕਾਰ ਵਿੱਚ ਬਿਠਾਇਆ ਅਤੇ ਫਿਰ ਉਸਨੂੰ ਜਾਨ ਤੋਂ ਮਾਰਨ ਦੀ ਧਮਕੀ ਦੇ ਕੇ ਕਾਰ ਵਿੱਚ ਪਿੰਡ ਸੰਭਾਲਕੀ ਅਤੇ ਨਾਨੁਮਾਜਰਾ ਵਿਚਾਲੇ ਬਣ ਰਹੀ ਸੜਕ ਤੇ ਸੁਨਸਾਨ ਥਾਂ ਤੇ ਲੈ ਗਿਆ। ਜਿੱਥੇ ਉਸ ਨਾਲ ਕਾਰ ਵਿੱਚ ਹੀ ਬਲਾਤਕਾਰ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਬਲਾਤਕਾਰ ਤੋਂ ਬਾਅਦ ਕਿਸੇ ਤਰ੍ਹਾਂ ਉਹ ਕਾਰ ਤੋਂ ਬਾਹਰ ਨਿਕਲੀ ਅਤੇ ਉਸਦੇ ਰੌਲਾ ਪਾਉਣ ਤੇ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਜਿਸਤੋਂ ਬਾਅਦ ਉਸਨੇ ਆਪਣੇ ਪਤੀ ਨਾਲ ਸੋਹਾਣਾ ਥਾਣੇ ''ਚ ਸ਼ਿਕਾਇਤ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਸੋਹਾਣਾ ਥਾਣੇ ਦੇ ਐਸਐਚਓ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਦੀ ਥਾਂ ਟਾਲਮਟੋਲ ਦਾ ਰਵਈਆ ਅਖਤਿਆਰ ਕੀਤਾ ਅਤੇ ਇਸ ਸੰਬੰਧੀ ਮਾਮਲਾ ਵੀ ਦਰਜ ਨਹੀਂ ਕੀਤਾ। ਇਸ ਸੰਬੰਧੀ ਐਸਐਸਪੀ ਮੁਹਾਲੀ ਹਰਚਰਨ ਸਿੰਘ ਭੁੱਲਰ ਨੇ ਕਿਹਾ ਕਿ ਥਾਣਾ ਸੋਹਾਣਾ ਦੇ ਐਸ ਐਚ ਓ ਵਲੋਂ ਇਸ ਮਾਮਲੇ ਵਿੱਚ ਲੋੜੀਂਦੀ ਕਾਰਵਾਈ ਨਾ ਕਰਨ ਅਤੇ ਖੁਦ ਮੌਕਾ ਵਾਰਦਾਤ ਤੇ ਜਾ ਕੇ ਜਾਂਚ ਕਰਨ ਦੀ ਥਾਂ ਇੱਕ ਹਵਲਦਾਰ ਨੂੰ ਮੌਕੇ ਤੇ ਭੇਜ ਦਿੱਤਾ ਗਿਆ, ਜਿਸ ਕਾਰਨ ਐਸ ਅਚ ਓ ਨੂੰ ਸਸਪੈਂਡ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਪੀੜਿਤ ਦੀ ਸ਼ਿਕਾਇਤ ਤੇ ਪੁਲੀਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਪੀੜਿਤਾ ਦੀ ਸ਼ਿਕਾਇਤ ''ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਹਿੰਦੂਸਥਾਨ ਸਮਾਚਾਰ/ਸੰਜੀਵ/ਨਰਿੰਦਰ ਜੱਗਾ
लोकप्रिय खबरें
फोटो और वीडियो गैलरी
image