Hindusthan Samachar
Banner 2 रविवार, अप्रैल 21, 2019 | समय 08:19 Hrs(IST) Sonali Sonali Sonali Singh Bisht

ਕੁਦਰਤੀ ਆਫ਼ਤ ਦੀ ਮਾਰ 'ਚ ਆਈਆਂ ਫ਼ਸਲਾਂ ਦਾ ਪੂਰਾ ਮੁਆਵਜ਼ਾ ਦੇਵੇ ਸਰਕਾਰ- ਚੀਮਾ

By HindusthanSamachar | Publish Date: Apr 17 2019 7:42PM
ਕੁਦਰਤੀ ਆਫ਼ਤ ਦੀ ਮਾਰ 'ਚ ਆਈਆਂ ਫ਼ਸਲਾਂ ਦਾ ਪੂਰਾ ਮੁਆਵਜ਼ਾ ਦੇਵੇ ਸਰਕਾਰ- ਚੀਮਾ
''ਆਪ'' ਨੇ ਤੁਰੰਤ ਵਿਸ਼ੇਸ਼ ਗਿਰਦਾਵਰੀ ਮੰਗੀ ਚੰਡੀਗੜ੍ਹ,17 ਅਪ੍ਰੈਲ(ਹਿੰ.ਸ.)।ਬੇਮੌਸਮੀ ਬਾਰਸ਼, ਝੱਖੜ ਅਤੇ ਗੜੇਮਾਰੀ ਕਾਰਨ ਕਣਕ ਦੀ ਤਿਆਰ ਖੜੀ ਫ਼ਸਲ ਸਮੇਤ ਹੋਰ ਫ਼ਸਲਾਂ ਅਤੇ ਬਾਗ਼ਾਂ ਦੇ ਹੋਏ ਭਾਰੀ ਨੁਕਸਾਨ ਦੀ ਪੂਰਤੀ ਲਈ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕੈਪਟਨ ਸਰਕਾਰ ਤੋਂ ਤੁਰੰਤ ਵਿਸ਼ੇਸ਼ ਗਿਰਦਾਵਰੀ ਅਤੇ 100 ਫ਼ੀਸਦੀ ਮੁਆਵਜ਼ੇ ਦੀ ਮੰਗ ਕੀਤੀ ਹੈ। ਬੁੱਧਵਾਰ ਨੂੰ ਜਾਰੀ ਬਿਆਨ ਰਾਹੀਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੋਮਵਾਰ ਸ਼ਾਮ ਨੂੰ ਆਈ ਇਸ ਕੁਦਰਤੀ ਆਫ਼ਤ ਨੇ ਪੰਜਾਬ ''ਚ ਫ਼ਸਲਾਂ ਦੀ ਭਾਰੀ ਤਬਾਹੀ ਕੀਤੀ ਹੈ। ਪੱਕਕੇ ਤਿਆਰ ਹੋਈ ਫਸਲ ''ਤੇ ਅਜਿਹੀ ਮਾਰ ਨੇ ਕਿਸਾਨਾਂ ਨੂੰ ਹੋਰ ਨਿਰਾਸ਼ਾ ਵੱਲ ਧੱਕ ਦਿੱਤਾ ਹੈ, ਜੋ ਪਹਿਲਾ ਹੀ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਜ਼ਬਰਦਸਤ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਹਨ। ਚੀਮਾ ਨੇ ਕਿਹਾ ਕਿ ਪ੍ਰਾਪਤ ਰਿਪੋਰਟਾਂ ਮੁਤਾਬਿਕ ਰੋਪੜ, ਜਲੰਧਰ, ਪਟਿਆਲਾ, ਫ਼ਾਜ਼ਿਲਕਾ, ਕਪੂਰਥਲਾ ਅਤੇ ਬਠਿੰਡਾ ਆਦਿ ਜ਼ਿਲਿਆਂ ''ਚ ਹਜ਼ਾਰਾਂ ਏਕੜ ''ਚ ਕਰੋੜਾਂ ਰੁਪਏ ਦੀਆਂ ਫ਼ਸਲਾਂ ਦਾ ਨੁਕਸਾਨ ਹੋਇਆ ਹੈ। ਬਹੁਤ ਥਾਵਾਂ ''ਤੇ ਫ਼ਸਲ 100 ਫ਼ੀਸਦੀ ਨੁਕਸਾਨੀ ਗਈ। ਚੀਮਾ ਨੇ ਕਿਹਾ ਕਿ ਇਸ ਔਖੀ ਗੜੀ ਮੌਕੇ ਜੇਕਰ ਕੈਪਟਨ ਸਰਕਾਰ ਥੋੜ੍ਹੀ ਬਹੁਤ ਵੀ ਸੰਜੀਦਾ ਹੈ ਤਾਂ ਤੁਰੰਤ ਗਿਰਦਾਵਰੀ ਕਰਵਾ ਕੇ ਕਿਸਾਨਾਂ ਦੀ ਫ਼ਸਲ ਦਾ 100 ਫ਼ੀਸਦੀ ਮੁਆਵਜ਼ੇ ਦੇਵੇ ਤਾਂ ਕਿ ਕਿਸਾਨ ਧਰਨੇ ਪ੍ਰਦਰਸ਼ਨਾਂ ਨੂੰ ਮਜਬੂਰ ਨਾ ਹੋਣ। ਚੀਮਾ ਨੇ ਕੁਦਰਤੀ ਆਫ਼ਤ ਫ਼ੰਡ ਬਾਰੇ ਕਿਹਾ ਕਿ ਕਿਸਾਨ ਵਿਰੋਧੀ ਸੋਚ ਕਾਰਨ ਮੁਆਵਜ਼ਾ ਦੇਣ ਦੀ ਪ੍ਰਕਿਰਿਆ ਬੇਹੱਦ ਜਟਿਲ ਬਣਾ ਰੱਖੀ ਹੈ। ਚੀਮਾ ਨੇ ਕਿਹਾ ਕਿ ਇਸ ਪਾਸੇ ਇਸ ਫ਼ੰਡ ''ਚ ਹਜ਼ਾਰਾਂ ਕਰੋੜ ਦੀ ਰਾਸ਼ੀ ਜਮਾ ਹੋਈ ਪਈ ਹੈ, ਦੂਜੇ ਪਾਸੇ ਕਿਸਾਨਾਂ ਨੂੰ 100-100 ਰੁਪਏ ਦੇ ਮੁਆਵਜ਼ਾ ਚੈੱਕ ਭੇਜ ਕੇ ਜ਼ਲੀਲ ਕੀਤਾ ਜਾਂਦਾ ਹੈ। ਹਿੰਦੂਸਥਾਨ ਸਮਾਚਾਰ/ਸੰਜੀਵ/ਨਰਿੰਦਰ ਜੱਗਾ
लोकप्रिय खबरें
फोटो और वीडियो गैलरी
image