Hindusthan Samachar
Banner 2 सोमवार, अप्रैल 22, 2019 | समय 17:32 Hrs(IST) Sonali Sonali Sonali Singh Bisht

ਨਾਕਾਬੰਦੀ ਦੌਰਾਨ 2 ਕਿਲੋ 600 ਗ੍ਰਾਮ ਅਫੀਮ ਬਰਾਮਦ, ਕਾਰ ਚਾਲਕ ਗ੍ਰਿਫਤਾਰ

By HindusthanSamachar | Publish Date: Apr 17 2019 7:42PM
ਨਾਕਾਬੰਦੀ ਦੌਰਾਨ 2 ਕਿਲੋ 600 ਗ੍ਰਾਮ ਅਫੀਮ ਬਰਾਮਦ, ਕਾਰ ਚਾਲਕ ਗ੍ਰਿਫਤਾਰ
ਚੰਡੀਗੜ੍ਹ,17 ਅਪ੍ਰੈਲ(ਹਿੰ.ਸ.)। ਪੰਜਾਬ ਦੇ ਫਿਰੋਜ਼ਪੁਰ ਦੀ ਨਾਰਕੋਟਿਕਸ ਸੈਲ ਦੀ ਪੁਲਿਸ ਨੇ ਬੁੱਧਵਾਰ ਨੂੰ ਨਾਕਾਬੰਦੀ ਦੌਰਾਨ ਅਫੀਮ ਸਮੇਤ ਕਾਰ ਚਾਲਕ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸੰਬੰਧੀ ਨਾਰਕੋਟਿਕਸ ਸੈੱਲ ਦੇ ਜ਼ਿਲ੍ਹਾ ਇੰਚਾਰਜ ਲਖਵਿੰਦਰ ਸਿੰਘ ਨੇ ਦੱਸਿਆ ਕਿ ਨਾਰਕੋਟਿਕਸ ਸੈੱਲ ਫ਼ਿਰੋਜ਼ਪੁਰ ਦੇ ਸਬ-ਇੰਸਪੈਕਟਰ ਸੁਖਵਿੰਦਰ ਸਿੰਘ ਪੁਲਿਸ ਟੀਮ ਨਾਲ ਗੁਰੂਹਰਸਹਾਏ ਦੇ ਨੇੜੇ ਗਸ਼ਤ ਕਰ ਰਹੇ ਹਨ। ਇਸੇ ਦੌਰਾਨ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਪਿੰਡ ਤੱਲੇ ਵਾਲਾ ਵਾਸੀ ਜੋਗਿੰਦਰ ਸਿੰਘ ਅਫੀਮ ਦੀ ਤਸਕਰੀ ਕਰਦਾ ਹੈ। ਅੱਜ ਉਹ ਕੋਹਰ ਸਿੰਘ ਵਾਲਾ ਚੌਂਕ ਕੋਲ ਆਪਣੇ ਗ੍ਰਾਹਕਾਂ ਨੂੰ ਅਫੀਮ ਦੇਣ ਆ ਰਿਹਾ ਹੈ। ਇਸ ਸੂਚਨਾ ''ਤੇ ਕਾਰਵਾਈ ਕਰਦੇ ਹੋਏ ਪੁਲਿਸ ਟੀਮ ਨੇ ਗੁਰੂਹਰਸਹਾਏ ਕੋਲ ਨਾਕਾਬੰਦੀ ਦੌਰਾਨ ਜਦੋਂ ਕਾਰ ਨੂੰ ਰੋਕਿਆ ਤਾਂ ਤਲਾਸ਼ੀ ਲੈਣ‘ਤੇ ਪਿਛਲੀ ਸੀਟ ਹੇਠ ਤੋਂ 2 ਕਿਲੋ 600 ਗ੍ਰਾਮ ਅਫ਼ੀਮ ਬਰਾਮਦ ਹੋਈ। ਪੁਲਿਸ ਨੇ ਕਾਰ ਸਮੇਤ ਚਾਲਕ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਹਿੰਦੂਸਥਾਨ ਸਮਾਚਾਰ/ਸੰਜੀਵ/ਨਰਿੰਦਰ ਜੱਗਾ
लोकप्रिय खबरें
फोटो और वीडियो गैलरी
image