Hindusthan Samachar
Banner 2 शनिवार, मार्च 23, 2019 | समय 14:32 Hrs(IST) Sonali Sonali Sonali Singh Bisht

ਨਵਵਿਆਹੁਤਾ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

By HindusthanSamachar | Publish Date: Mar 16 2019 10:11PM
ਨਵਵਿਆਹੁਤਾ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
ਚੰਡੀਗੜ,16 ਮਾਰਚ (ਹਿੰ.ਸ.)। ਗੁਰਦਾਸਪੁਰ ''ਚ ਥਾਣਾ ਦੋਰਾਂਗਲਾ ਅਧੀਨ ਪੈਂਦੇ ਪਿੰਡ ਥੰਮਣ ਦੇ ਇਕ ਨਵ-ਵਿਆਹੇ ਨੌਜਵਾਨ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਿਸ ਥਾਣਾ ਦੌਰਾਂਗਲਾ ਦੀ ਪੁਲਿਸ ਨੇ ਲਾਸ਼ ਕਬਜ਼ੇ ''ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਪਿੰਡ ਥੰਮਣ ਨਿਵਾਸੀ ਰਾਕੇਸ਼ ਕੁਮਾਰ ਦਾ ਵਿਆਹ ਚਾਰ ਮਹੀਨੇ ਪਹਿਲਾਂ ਹੀ ਹੋਇਆ ਸੀ। ਰਾਕੇਸ਼ ਦੇ ਪਰਿਵਾਰ ਅਨੁਸਾਰ ਰਾਕੇਸ਼ ਕਾਫੀ ਦੇਰ ਤੋਂ ਦਿਮਾਗੀ ਤੌਰ ''ਤੇ ਪ੍ਰੇਸ਼ਾਨ ਸੀ ਅਤੇ ਸ਼ਨੀਵਾਰ ਨੂੰ ਉਸਨੇ ਘਰ ''ਚ ਹੀ ਫਾਹਾ ਲਗਾ ਕੇ ਆਪਣੀ ਜੀਵਨਲੀਲਾ ਖ਼ਤਮ ਕਰ ਲਈ।ਪੁਲਿਸ ਸਟੇਸ਼ਨ ਦੌਰਾਂਗਲਾ ਦੇ ਏਐੱਸਆਈ ਲੇਖ ਰਾਜ ਮੌਕੇ ''ਤੇ ਪਹੁੰਚੇ ਅਤੇ ਮ੍ਰਿਤਕ ਰਾਕੇਸ਼ ਦੀ ਲਾਸ਼ ਨੂੰ ਸਿਵਲ ਹਸਪਤਾਲ ''ਚ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਿੰਦੂਸਥਾਨ ਸਮਾਚਾਰ/ਸੰਜੀਵ /ਨਰਿੰਦਰ ਜੱਗਾ
लोकप्रिय खबरें
फोटो और वीडियो गैलरी
image