Hindusthan Samachar
Banner 2 सोमवार, दिसम्बर 10, 2018 | समय 11:57 Hrs(IST) Sonali Sonali Sonali Singh Bisht

ਬਾਦਲਾਂ ਦਾ ਮੁਆਫੀਨਾਮਾ ਧਰਮ ਦੇ ਨਾਂ 'ਤੇ ਸਿਆਸੀ ਡਰਾਮਾ-ਕੈਪਟਨ

By HindusthanSamachar | Publish Date: Dec 8 2018 11:08PM
ਬਾਦਲਾਂ ਦਾ ਮੁਆਫੀਨਾਮਾ ਧਰਮ ਦੇ ਨਾਂ 'ਤੇ ਸਿਆਸੀ ਡਰਾਮਾ-ਕੈਪਟਨ
ਸ਼੍ਰੋਮਣੀ ਅਕਾਲੀ ਦਲ ਆਪਣੇ ਗਲਤ ਕਾਰਜਾਂ ਨੂੰ ਜਨਤਕ ਤੌਰ ''ਤੇ ਮੰਨਣ ਦੀ ਚੁਣੌਤੀ ਚੰਡੀਗੜ,08 ਦਸੰਬਰ (ਹਿੰ.ਸ.)।ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ (ਐਸ.ਏ.ਡੀ) ਦੇ ਆਗੂਆਂ ਦੀ ਧਰਮ ਦੇ ਨਾਂ ''ਤੇ ਸਿਆਸੀ ਡਰਾਮਾ ਕਰਨ ਲਈ ਖਿੱਲੀ ਉਡਾਈ ਹੈ ਅਤੇ ਆਪਣੇ ਪਿਛਲੇ 10 ਸਾਲ ਦੇ ਕੁਸ਼ਾਸ਼ਨ ਦੌਰਾਨ ਕੀਤੀਆਂ ਗਲਤੀਆਂ ਲਈ ਪਸ਼ਚਾਤਾਪ ਕਰਨ ਲਈ ਚੁਣੌਤੀ ਦਿੱਤੀ ਹੈ। ਅੱਜ ਇਥੇ ਜਾਰੀ ਇਕ ਬਿਆਨ ਵਿੱਚ ਮੁੱਖ ਮੰਤਰੀ ਨੇ ਬਾਦਲ ਪਰਿਵਾਰ ਅਤੇ ਹੋਰਾਂ ਆਗੂਆਂ ਤੇ ਵਿਧਾਇਕਾਂ ਵੱਲੋਂ ਜਨਤਕ ਹਿਮਾਇਤ ਹਾਸਲ ਕਰਨ ਵਾਸਤੇ ਧਰਮ ਦੀ ਦੁਵਰਤੋਂ ਕਰਨ ਲਈ ਤਿੱਖੀ ਆਲੋਚਨਾ ਕੀਤੀ ਹੈ ਕਿਉਂਕਿ ਅਕਾਲੀ ਦਲ ਪਿਛਲੇ ਦੋ ਸਾਲਾਂ ਦੌਰਾਨ ਆਪਣਾ ਜਨਤਕ ਸਮਰਥਣ ਪੂਰੀ ਤਰਾਂ ਗਵਾ ਚੁੱਕਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੀਆਂ ਗਲਤੀਆਂ ਨੂੰ ਪ੍ਰਵਾਨ ਕਰਨ ਵਿੱਚ ਅਸਫਲ ਰਹਿਣ ''ਤੇ ਦੁੱਖ ਪ੍ਰਗਟ ਕੀਤਾ ਹੈ ਜਦੋਂ ਕਿ ਉਹ ਮੁਆਫੀ ਦੇ ਲਈ ਅਕਾਲਤਖਤ ਪਹੁੰਚੇ ਹਨ। ਉਨਾਂ ਕਿਹਾ ਕਿ ਬਾਦਲ ਇਸ ਗੱਲ ਨੂੰ ਚੰਗੀ ਤਰਾਂ ਜਾਣਦੇ ਹਨ ਕਿ ਉਨਾਂ ਨੇ ਆਪਣੇ ਕਾਲ ਦੌਰਾਨ ਕਿਹੜੀਆਂ ਗਲਤੀਆਂ ਕੀਤੀਆਂ ਹਨ ਪਰ ਅਜਏੇ ਉਨਾਂ ਨੇ ਇਨਾਂ ਗਲਤੀਆਂ ਲਈ ਮੁਆਫੀ ਨਹੀਂ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਲੀਡਰਸ਼ਿਪ ਦੀ ਆਪਣੇ ਸਿਆਸੀ ਹਿੱਤਾਂ ਦੇ ਵਾਸਤੇ ਧਰਮ ਦੀ ਓਟ ਲੈਣ ਲਈ ਤਿੱਖੀ ਆਲੋਚਨਾ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਤੋਂ ਸਾਫ ਹੈ ਕਿ ਬਾਦਲਾਂ ਦੀ ਨਜ਼ਰ ਆਉਂਦੀਆਂ ਲੋਕ ਸਭਾ ਚੋਣਾਂ ''ਤੇ ਹੈ ਅਤੇ ਇਸ ਮਕਸਦ ਲਈ ਮੁਆਫ਼ੀ ਦਾ ਡਰਾਮਾ ਰਚਿਆ ਗਿਆ ਹੈ। ਉਨਾਂ ਕਿਹਾ ਕਿ ਜੇ ਉਹ ਆਪਣੀ ਮੁਆਫੀ ਪ੍ਰਤੀ ਸੰਜੀਦਾ ਹਨ ਤਾਂ ਉਨਾਂ ਨੂੰ ਆਪਣੇ ਕੀਤੇ ਕੁਕਰਮਾਂ ਨੂੰ ਪ੍ਰਵਾਨ ਕਰਨ ਲਈ ਹੌਂਸਲਾ ਦਿਖਾਉਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਅਕਾਲੀ ਆਗੂਆਂ ਦੀ ਕਥਿਤ ਮਾਫ਼ੀ ਦੀ ਆਲੋਚਨਾ ਕੀਤੀ ਹੈ। ਉਨਾਂ ਕਿਹਾ ਕਿ ਇਹ ਮਾਫ਼ੀ ਉਸ ਸਮੇਂ ਮੰਗੀ ਜਾ ਰਹੀ ਹੈ ਜਦੋਂ ਉਹ ਵੱਖ-ਵੱਖ ਗੰਭੀਰ ਅਤੇ ਨਾਜ਼ੁਕ ਮੁੱਦਿਆਂ ਦੇ ਸਬੰਧ ਵਿੱਚ ਆਲੋਚਨਾ ਦੇ ਕੇਂਦਰ ਵਿੱਚ ਹਨ ਜਿਨਾਂ ਵਿੱਚ ਬੇਅਦਬੀ ਅਤੇ 2015 ਦੀ ਪੁਲਿਸ ਗੋਲੀਬਾਰੀ ਦੀ ਘਟਨਾ ਦਾ ਮਾਮਲਾ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ 2007 ਵਿੱਚ ਧਾਰਮਿਕ ਬੇਅਦਬੀ ਦੇ ਮਾਮਲੇ ਵਿੱਚ ਮੁਆਫ਼ੀ ਦੇਣ ਦਾ ਮੁੱਦਾ ਵੀ ਸ਼ਾਮਲ ਹੈ। ਹਿੰਦੂਸਥਾਨ ਸਮਾਚਾਰ/ਸੰਜੀਵ
image