Hindusthan Samachar
Banner 2 रविवार, दिसम्बर 16, 2018 | समय 07:51 Hrs(IST) Sonali Sonali Sonali Singh Bisht

ਰੱਖਿਆ ਮਾਹਿਰਾਂ ਵੱਲੋਂ ਜਨਤਾ ਅਤੇ ਹਥਿਆਰਬੰਦ ਫੋਰਸਾਂ ਵਿਚਕਾਰ ਸਿੱਧੇ ਤੇ ਖੁਲੇ ਸੰਪਰਕ ਦੀ ਵਕਾਲਤ

By HindusthanSamachar | Publish Date: Dec 8 2018 11:09PM
ਰੱਖਿਆ ਮਾਹਿਰਾਂ ਵੱਲੋਂ ਜਨਤਾ ਅਤੇ ਹਥਿਆਰਬੰਦ ਫੋਰਸਾਂ ਵਿਚਕਾਰ ਸਿੱਧੇ ਤੇ ਖੁਲੇ ਸੰਪਰਕ ਦੀ ਵਕਾਲਤ
ਚੰਡੀਗੜ, 08 ਦਸੰਬਰ (ਹਿੰ.ਸ.)।ਲੋਕਾਂ ਅਤੇ ਹਥਿਆਰਬੰਦ ਫੌਜਾਂ ਵਿਚਕਾਰ ਸਿੱਧੇ ਸੰਪਰਕ ਨੂੰ ਯਕੀਨੀ ਬਨਾਉਣ ਲਈ ਵੱਖ-ਵੱਖ ਰੱਖਿਆ ਮਾਹਿਰਾਂ ਨੇ ਜ਼ੋਰ ਦਿੰਦੇ ਹੋਏ ਰੱਖਿਆ ਮਾਮਲਿਆਂ ਵਿੱਚ ਹੋਰ ਖੁਲੇਪਨ ਲਿਆਉਣ ਦੀ ਵਕਾਲਤ ਕੀਤੀ ਹੈ ਤਾਂ ਜੋ ਰਾਸ਼ਟਰੀ ਸੁਰੱਖਿਆ ਦੇ ਵੱਡੇਰੇ ਹਿੱਤਾਂ ਦੇ ਮੱਦੇਨਜ਼ਰ ਲੋਕਾਂ ਦੀ ਰਾਏ ਨੂੰ ਲਾਮਬੰਦ ਕੀਤਾ ਜਾ ਸਕੇ। ਮਾਹਿਰਾਂ ਦੀ ਇਹ ਵੀ ਰਾਇ ਸੀ ਕਿ ਰੱਖਿਆ ਫੋਰਸਾਂ ਦਾ ਸਿਆਸੀਕਰਨ ਨਹੀ ਕੀਤਾ ਜਾਣਾ ਚਾਹੀਦਾ ਜੋ ਕਿ ਇਸ ਪ੍ਰਣਾਲੀ ਵਿੱਚ ਲਗਾਤਾਰ ਵੱਧ ਰਿਹਾ ਹੈ। ਅੱਜ ਇਥੇ ਲੇਖ ਕਲੱਬ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ-2018 ਦੇ ਅੱਜ ਦੂਜੇ ਦਿਨ ''ਵੈਲੋਰ, ਹਿਸਟਰੀ, ਪਾਲਿਟਿਕਸ ਐਂਡ ਮੀਡੀਆ'' ਬਾਰੇ ਵਿਚਾਰ-ਚਰਚਾ ਦੌਰਾਨ ਮਾਹਿਰਾਂ ਨੇ ਉੱਘੇ ਕਲਮਨਵੀਸ ਵੀਰ ਸਿੰਘਵੀ ਦੇ ਨਾਲ ਵਿਚਾਰ-ਚਰਚਾ ਦੌਰਾਨ ਇਹ ਰਾਏ ਪ੍ਰਗਟ ਕੀਤੀ। ਲੈਫਟੀਨੈਂਟ ਜਨਰਲ (ਸੇਵਾ ਮੁਕਤ) ਐਨ.ਐਸ ਬਰਾੜ, ਲੈਫਟੀਨੈਂਟ ਜਨਰਲ (ਸੇਵਾ ਮੁਕਤ) ਟੀ.ਐਸ.ਸ਼ੇਰਗਿਲ ਇੰਗਲੈਂਡ ਅਧਾਰਿਤ ਬ੍ਰਿਗੇਡੀਅਰ ਜਸਟਿਨ ਮੈਕੇਜੇਵਸਕੀ, ਐਨ.ਡੀ.ਟੀ.ਵੀ ਚੈਨਲ ਦੇ ਹੈਡ ਆਰਤੀ ਸਿੰਘ, ਐਕਟਰ ਸੋਨੂ ਸੂਦ ਅਤੇ ਗੁਰਮੀਤ ਚੌਧਰੀ, ਵਰਗੀਆਂ ਸਖਸ਼ੀਅਤਾਂ ਨੇ ਇਸ ਮੌਕੇ ਹਾਜ਼ਰੀ ਲਗਵਾਈ। ਰੱਖਿਆ ਮਾਹਿਰਾਂ ਨੇ ਆਮ ਲੋਕਾਂ ਅਤੇ ਹਥਿਆਰਬੰਦ ਫੋਰਸਾਂ ਵਿਚਕਾਰ ਸਿੱਧੇ ਸੰਪਰਕ ਦੀ ਜਰੂਰਤ ''ਤੇ ਵੀ ਜ਼ੋਰ ਦਿੱਤਾ ਤਾਂ ਜੋ ਬਾਹਰੀ ਅਤੇ ਅੰਦਰੂਨੀ ਹਮਲਿਆਂ ਤੋਂ ਦੇਸ਼ ਦੀਆਂ ਸਰਹੱਦਾਂ ਨੂੰ ਸੁਰੱਖਿਅਤ ਬਣਾਉਣ ਲਈ ਫੌਜੀਆਂ ਨੂੰ ਦਰਪੇਸ਼ ਮੁਸ਼ਕਿਲਾਂ ਅਤੇ ਉਨਾਂ ਦੀ 24 ਘੰਟੇ ਦੀ ਡਿਊਟੀ ਵਰਗੀਆਂ ਹਾਲਤਾਂ ਤੋਂ ਲੋਕ ਜਾਣੂ ਹੋ ਸਕੱਣ। ਆਪਣੇ ਵਿਚਾਰ ਸਾਂਝੇ ਕਰਦੇ ਹੋਏ ਲੈਫਟੀਨੈਂਟ ਜਨਰਲ (ਸੇਵਾ ਮੁਕਤ) ਟੀ.ਐਸ.ਸ਼ੇਰਗਿਲ ਨੇ ਕਿਹਾ ਕਿ ਹਥਿਆਰਬੰਦ ਫੋਰਸਾਂ ਦੇ ਮਨੋਬਲ ਨੂੰ ਬੜਾਵਾ ਦੇਣ ਲਈ ਮੀਡੀਆ ਨੂੰ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ ਤਾਂ ਜੋ ਉਹ ਸਾਡੇ ਦੇਸ਼ ਦੀ ਅਖੰਡਤਾ, ਸੁਰੱਖਿਆ ਅਤੇ ਪ੍ਰਭੂਸੱਤਾ ਦੀ ਰਾਖੀ ਲਈ ਅਤਿ ਪੇਸ਼ੇਵਰ ਵਚਨਬੱਧਤਾ ਦੀ ਭਾਵਨਾ ਨਾਲ ਆਪਣੀ ਡਿਊਟੀ ਨਿਭਾਉਣ ਦੇ ਸਮਰੱਥ ਹੋ ਸਕਣ। 26/11 ਮੁੰਬਈ ਹਮਲੇ ਦਾ ਉਨਾਂ ਨੇ ਜ਼ਿਕਰ ਕੀਤਾ ਜਦੋਂ ਮੀਡੀਆ ਇਸ ਨੂੰ ਟੈਲੀਕਾਸਟ ਕਰ ਰਿਹਾ ਸੀ ਇਸ ਨੇ ਅੱਤਵਾਦ ਵਿਰੋਧੀ ਆਪਰੇਸ਼ਨ ਦੀ ਤਸਵੀਰ ਪੇਸ਼ ਕੀਤੀ। ਉਨਾਂ ਨੇ ਮੀਡੀਆ ਨੂੰ ਰੱਖਿਆ ਨਾਲ ਸਬੰਧਤ ਨਾਜ਼ੂਕ ਮੁੱਦਿਆਂ ''ਤੇ ਰਿਪੋਰਟਿੰਗ ਕਰਦੇ ਸਮੇਂ ਖਾਸਤੌਰ ''ਤੇ ਸੰਜਮ ਵਰਤਣ ਲਈ ਕਿਹਾ। ਹਿੰਦੂਸਥਾਨ ਸਮਾਚਾਰ/ਸੰਜੀਵ
image