Hindusthan Samachar
Banner 2 शनिवार, फरवरी 16, 2019 | समय 18:34 Hrs(IST) Sonali Sonali Sonali Singh Bisht

ਮੁਹਾਲੀ 'ਚ ਟਰੱਕ ਤੋਂ 231 ਪੇਟੀਆਂ ਨਜ਼ਾਇਜ਼ ਸ਼ਰਾਬ ਬਰਾਮਦ

By HindusthanSamachar | Publish Date: Dec 8 2018 11:03PM
ਮੁਹਾਲੀ 'ਚ ਟਰੱਕ ਤੋਂ 231 ਪੇਟੀਆਂ ਨਜ਼ਾਇਜ਼ ਸ਼ਰਾਬ ਬਰਾਮਦ
ਮੁਹਾਲੀ, 08 ਦਿਸੰਬਰ (ਹਿੰ.ਸ.)। ਥਾਣਾ ਸੋਹਾਣਾ ਦੀ ਪੁਲਿਸ ਨਸ਼ੇ ਖਿਲਾਫ ਸਖਤੀ ਦਿਖਾਉਂਦੇ ਹੋਏ ਨਾਕਾਬੰਦੀ ਦੌਰਾਨ ਇੱਕ ਟਰੱਕ ਤੋਂ ਨਜ਼ਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਪੁਲਿਸ ਨੇ ਮੌਕੇ ਤੋਂ ਹਿਰਾਸਤ ''ਚ ਲਏ ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਸ ਸੰਬੰਧੀ ਜਾਂਚ ਅਧਿਕਾਰੀ ਏਐਸਆਈ ਨੈਬ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਪੁਲਿਸ ਟੀਮ ਨੇ ਏਅਰਪੋਰਟ ਰੋਡ ਉਪਰ ਸੈਕਟਰ 81 ਵਿਖੇ ਨਾਕੇਬੰਦੀ ਕੀਤੀ ਹੋਈ ਸੀ। ਇਸੇ ਸਮੇਂ ਇੱਕ ਟਰੱਕ ਨੂੰ ਸ਼ੱਕ ਦੇ ਆਧਾਰ ਤੇ ਰੋਕਿਆ ਗਿਆ। ਤਲਾਸ਼ੀ ਲੈਣ ਤੇ ਉਸ ਟਰੱਕ ਤੋਂ 231ਪੇਟੀਆਂ ਨਜ਼ਾਇਜ਼ ਸ਼ਰਾਬ ਦੀਆਂ ਪੇਟੀਆਂ ਬਰਾਮਦ ਹੋਈਆਂ। ਪੁਲਿਸ ਨੇ ਅਨਿਲ ਸ਼ਰਮਾ, ਦੀਪਕ ਸ਼ਰਮਾ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਇਨਾਂ ਦੇ ਬਾਕੀ ਮੈਂਬਰਾਂ ਦੀ ਵੀ ਭਾਲ ਕਰ ਰਹੀ ਹੈ। ਹਿੰਦੂਸਥਾਨ ਸਮਾਚਾਰ/ਸੰਜੀਵ
लोकप्रिय खबरें
चुनाव 2018
image