Hindusthan Samachar
Banner 2 सोमवार, दिसम्बर 10, 2018 | समय 11:52 Hrs(IST) Sonali Sonali Sonali Singh Bisht

ਭਾਰਤ-ਪਾਕਿਸਤਾਨ ਤੇ ਸਾਢੇ ਸੱਤ ਕਰੋੜ ਰੁਪਏ ਦੀ ਹੈਰੋਇਨ ਬਰਾਮਦ

By HindusthanSamachar | Publish Date: Dec 8 2018 11:05PM
ਭਾਰਤ-ਪਾਕਿਸਤਾਨ ਤੇ ਸਾਢੇ ਸੱਤ ਕਰੋੜ ਰੁਪਏ ਦੀ ਹੈਰੋਇਨ ਬਰਾਮਦ
ਚੰਡੀਗੜ, 08 ਦਿਸੰਬਰ (ਹਿੰ.ਸ.)। ਭਾਰਤ-ਪਾਕਿਸਤਾਨ ਸਰਹੱਦ ਤੇ ਜ਼ਿਲਾ ਅੰਮ੍ਰਿਤਸਰ ''ਚ ਬੀਐਸਐਫ ਨੇ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ। ਬੀਐਸਐਫ ਦੇ ਸੀਨੀਅਰ ਅਧਿਕਾਰੀਆਂ ਨੇ ਹੈਰੋਇਨ ਕਬਜ਼ੇ ''ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦੇ ਅਨੁਸਾਰ, ਸ਼ਨੀਵਾਰ ਸ਼ਾਮ ਬੀਐਸਐਫ ਦੀ 138 ਬਟਾਲੀਅਨ ਦੇ ਜਵਾਨ ਸਰਹੱਦੀ ਚੌਂਕੀ ਭਰੋਭਾਲ ਨਜ਼ਦੀਕ ਗਸ਼ਤ ਦੌਰਾਨ ਮੌਜੂਦ ਸਨ। ਇਸੀ ਸਮੇਂ ਉਨਾਂ ਉਕਤ ਜਗਾ ਕੁਝ ਹਰਕਤ ਹੋਣ ਦੀ ਭਿਣਕ ਲੱਗੀ। ਜਿਸ ਦੇ ਬਾਅਦ ਸਰਚ ਆਪ੍ਰੇਸ਼ਨ ਚਲਾਉਣ ਤੇ ਕੰਟੀਲੀ ਤਾਰ ਕੋਲੋਂ ਡੇਢ ਕਿੱਲੋ ਹੈਰੋਇਨ ਬਰਾਮਦ ਹੋਈ। ਫੜੀ ਗਈ ਹੈਰੋਇਨ ਦੀ ਕੀਮਤ ਸਾਢੇ ਸੱਤ ਕਰੋੜ ਰੁਪਏ ਹੈ। ਬੀਐਸਐਫ ਫੜੀ ਗਈ ਹੈਰੋਇਨ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਇਹ ਖੇਪ ਇੱਥੇ ਤੱਕ ਕਿਵੇਂ ਪਹੁੰਚੀ। ਹਿੰਦੂਸਥਾਨ ਸਮਾਚਾਰ/ਸੰਜੀਵ
image