Hindusthan Samachar
Banner 2 रविवार, दिसम्बर 16, 2018 | समय 07:45 Hrs(IST) Sonali Sonali Sonali Singh Bisht

ਪੰਜਾਬ ਦੀਆਂ ਨੈਸ਼ਨਲ ਲੋਕ ਅਦਾਲਤਾਂ ਵਿਚ 17337 ਕੇਸਾਂ ਦਾ ਨਿਪਟਾਰਾ

By HindusthanSamachar | Publish Date: Dec 8 2018 11:07PM
ਪੰਜਾਬ ਦੀਆਂ ਨੈਸ਼ਨਲ ਲੋਕ ਅਦਾਲਤਾਂ ਵਿਚ 17337 ਕੇਸਾਂ ਦਾ ਨਿਪਟਾਰਾ
ਚੰਡੀਗੜ,08 ਦਸੰਬਰ (ਹਿੰ.ਸ.)।“ਲੋਕ ਅਦਾਲਤਾਂ ਮਸਲੇ ਸੁਲਝਾਉਣ ਦਾ ਉਹ ਢੁੱਕਵਾਂ ਬਦਲ ਹਨ ਜੋ ਕਿ ਮੁਕੱਦਮਾਂ ਦਾਇਰ ਕਰਨ ਵਾਲਿਆਂ ਨੂੰ ਮੁਹੱਈਆ ਕਰਵਾਇਆ ਜਾਂਦਾ ਹੈ ਤਾਂ ਜੋ ਲੋਕ ਅਦਾਲਤ ਬੈਂਚਾਂ ਦੇ ਮੈਂਬਰਾਂ ਦੀ ਪ੍ਰੇਰਨਾ ਸਦਕੇ ਦੋਵੇਂ ਧਿਰਾਂ ਅਮਨੋ-ਅਮਾਨ ਨਾਲ ਮਾਮਲੇ ਦਾ ਨਿਪਟਾਰਾ ਕਰ ਸਕਣ।” ਇਥੇ ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਸਟੇਟ ਲੀਗਲ ਸਰਵਿਸਿਜ਼ ਅਥਾਰਟੀ ਦੀ ਮੈਂਬਰ ਸਕੱਤਰ ਅਤੇ ਜ਼ਿਲਾ ਤੇ ਸੈਸ਼ਨ ਜੱਜ ਹਰਪ੍ਰੀਤ ਕੌਰ ਜੀਵਨ ਨੇ ਦੱਸਿਆ ਕਿ ਸੁਪਰੀਮ ਕੋਰਟ ਦੇ ਜੱਜ ਅਤੇ ਕੌਮੀ ਲੀਗਲ ਸਰਵਿਸਿਜ਼ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਜਸਟਿਸ ਮਦਨ ਬੀ. ਲੋਕੁਰ ਦੇ ਮਾਰਗਦਰਸ਼ਨ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਅਤੇ ਪੰਜਾਬ ਸਟੇਟ ਲੀਗਲ ਸਰਵਿਸਿਜ਼ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਜਸਟਿਸ ਟੀ.ਪੀ.ਐਸ ਮਾਨ ਦੀ ਅਗਵਾਈ ਹੇਠ ਅੱਜ ਪੰਜਾਬ ਭਰ ਵਿਚ ਕੌਮੀ ਲੋਕ ਅਦਾਲਤਾਂ ਲਗਾਈਆਂ ਗਈਆਂ। ਅੱਜ ਇਹਨਾਂ ਲੋਕ ਅਦਾਲਤਾਂ ਵਿਚ 59117 ਮਾਮਲੇ ਸੁਣਵਾਈ ਅਧੀਨ ਲਏ ਗਏ ਜਿਹਨਾਂ ਵਿਚੋਂ 17337 ਮਾਮਲਿਆਂ ਦਾ ਨਿਪਟਾਰਾ ਕਰ ਦਿੱਤਾ ਗਿਆ ਅਤੇ 8,76,74,89,666 ਰੁਪਏ ਦੀ ਰਕਮ ਪ੍ਰਦਾਨ ਕੀਤੀ ਗਈ। ਜਸਟਿਸ ਟੀ.ਪੀ.ਐਸ ਮਾਨ ਨੇ ਪੰਜਾਬ ਦੇ ਨਿਆਂਇਕ ਅਧਿਕਾਰੀਆਂ ਨੂੰ ਲੋਕ ਅਦਾਲਤਾਂ ਵਿਚ ਹਮੇਸ਼ਾਂ ਹੀ ਸੁਚੱਜੀ ਚੋਣ ਰਾਹੀਂ ਸਹੀ ਮਾਮਲੇ ਸਾਹਮਣੇ ਰੱਖਣ ਲਈ ਪ੍ਰੇਰਿਆ ਹੈ ਅਤੇ ਦੋਵਾਂ ਧਿਰਾਂ ਦਰਮਿਆਨ ਮਾਮਲੇ ਦੀ ਸੁਣਵਾਈ ਤੋਂ ਪਹਿਲਾਂ ਵੱਧ ਤੋਂ ਵੱਧ ਮੁਲਾਕਾਤਾਂ ਕਰਵਾਉਣ ''ਤੇ ਜੋਰ ਦਿੱਤਾ ਹੈ ਤਾਂ ਜੋ ਮਾਮਲੇ ਅਮਨੋ-ਅਮਾਨ ਨਾਲ ਨਬੇੜੇ ਜਾ ਸਕਣ। ਸੂਬਾ ਪੱਧਰ ਉਤੇ ਅੱਜ ਮੀਟਿੰਗਾਂ ਵੀ ਕੀਤੀਆਂ ਗਈਆਂ ਤਾਂ ਜੋ ਬੈਂਕਾਂ, ਇੰਸੋਰੈਂਸ਼ ਕੰਪਨੀਆਂ, ਮਾਲੀਆ ਅਥਾਰਟੀਆਂ ਅਤੇ ਹੋਰ ਸਰਕਾਰੀ ਅਥਾਰਟੀਆਂ ਨੂੰ ਮਾਮਲਿਆਂ ਦੇ ਪੁਰਅਮਨ ਨਬੇੜੇ ਲਈ ਪ੍ਰੇਰਿਆ ਜਾ ਸਕੇ। ਹਿੰਦੂਸਥਾਨ ਸਮਾਚਾਰ/ਸੰਜੀਵ
image