Hindusthan Samachar
Banner 2 शुक्रवार, दिसम्बर 14, 2018 | समय 06:08 Hrs(IST) Sonali Sonali Sonali Singh Bisht

ਭਾਜਪਾ ਵੱਲੋ ਨੇ ਸਾਊਦੀ ਅਰਬ ਵਿਚ ਫਸੇ ਪੰਜਾਬੀਆਂ ਨੂੰ ਭਾਰਤ ਲਿਆਉਣ ਲਈ ਸੁਸ਼ਮਾ ਨੂੰ ਅਪੀਲ।

By HindusthanSamachar | Publish Date: Dec 8 2018 8:03PM
ਭਾਜਪਾ ਵੱਲੋ ਨੇ ਸਾਊਦੀ ਅਰਬ ਵਿਚ ਫਸੇ ਪੰਜਾਬੀਆਂ ਨੂੰ ਭਾਰਤ ਲਿਆਉਣ ਲਈ ਸੁਸ਼ਮਾ ਨੂੰ ਅਪੀਲ।
ਜਲੰਧਰ 8 ਦਸੰਬਰ (ਹਿੰਦੁਸਥਾਨ ਸਮਾਚਾਰ)- ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਨੇ ਸਾਊਦੀ ਰੱਬ ਵਿਚ ਫਸੇ ਤਕਰੀਬਨ 2000 ਪੰਜਾਬੀ ਨੌਜਵਾਨਾਂ ਨੂੰ ਭਾਰਤ ਵਾਪਸ ਲਿਆਉਣ ਲਈ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੂੰ ਮਦਦ ਦੀ ਗੁਹਾਰ ਲਗਾਈ ਹੈ. ਇਨ੍ਹਾਂ ਨੌਜਵਾਨਾਂ ਦੇ ਪਰਿਵਾਰਾਂ ਨੇ ਅੱਜ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਰਾਕੇਸ਼ ਰਾਠੌਰ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਆਪਣੀ ਪ੍ਰੇਸ਼ਾਨੀ ਦੱਸੀ। ਉਨਾਂ ਨੇ ਦਸਿਆ ਕਿ ਉਨ੍ਹਾਂ ਦੇ ਬੱਚਿਆਂ ਨੂੰ ਸਾਊਦੀ ਅਰਬ ਦੀ ਇਕ ਕੰਪਨੀ ਜੇ ਐਂਡ ਪੀ ਨੇ ਰਿਆਦ, ਜੰਬੋ, ਜੱਦਾ ਅਤੇ ਕਸੀਨ ਦੇ ਸ਼ਹਿਰਾਂ ਵਿਚ ਵੱਖ ਵੱਖ ਕੈੰਪਾਂ ਵਿਚ ਬੰਧਕ ਬਣਾ ਕੇ ਰਖਿਆ ਹੋਇਆ ਹੈ. ਕੰਪਨੀ ਦੇ ਗੈਰ ਜਿੱਮੇਦਾਰਾਣਾ ਰਵਈਏ ਕਾਰਨ ਉਨ੍ਹਾਂ ਦੇ ਬਚਿਆ ਦੇ ਵੀਜੇ ਆਦਿ ਦੀ ਮਿਆਦ ਵੀ ਪੁੱਗ ਚੁਕੀ ਹੈ ਅਤੇ ਉਣਾਂ ਨੂੰ ਕੈਦ ਕਰ ਕੇ ਰਖਿਆ ਗਿਆ ਹੈ. ਕੰਪਨੀ ਨੇ ਉਨਾਂ ਨੂੰ ਕੰਮ ਦੇ ਪੈਸੇ ਵੀ ਨਹੀ ਦਿੱਤੇ ਅਤੇ ਉਨਾਂ ਦੇ ਵੀਜੇ ਵੀ ਨਹੀ ਵਧਵਾਏ ਜਾ ਰਹੇ. ਰਾਕੇਸ਼ ਰਾਠੌਰ ਨੇ ਇਸ ਮਾਮਲੇ ਨੂੰ ਫੌਰੀ ਤੌਰ ਤੇ ਚੁਕਦਿਆਂ ਭਾਜਪਾ ਦੇ ਰਾਸ਼ਟਰੀ ਸਕੱਤਰ ਤੇ ਰਾਜ ਸਭਾ ਮੇਮ੍ਬਰ ਆਰ ਪੀ ਸਿੰਘ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਨਾਲ ਉਠਾਉਣ ਦਾ ਭਰੋਸਾ ਦਿਵਾਇਆ ਤੇ ਕਿਹਾ ਕਿ ਦੋਹਾਂ ਨੇਤਾਵਾਂ ਨਾਲ ਵਿਚਾਰ ਵਟਾਂਦਰਾ ਕਰ ਕੇ ਮਾਮਲੇ ਨੂੰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਧਿਆਨ ਵਿਚ ਲਿਆਂਦਾ ਜਾਵੇਗਾ ਤਾਂ ਜੋ ਕੂਟਨੀਤਿਕ ਪੱਧਰ ਤੇ ਗਲਬਾਤ ਕਰਕੇ ਇਨਾਂ ਨੌਜਵਾਨਾਂ ਨੂੰ ਭਾਰਤ ਵਾਪਸ ਲਿਆਦਾ ਜਾ ਸਕੇ. HINDUSTHAN SAMAHCAR/ SHILPI/ NARINDER
image