Hindusthan Samachar
Banner 2 रविवार, नवम्बर 18, 2018 | समय 06:48 Hrs(IST) Sonali Sonali Sonali Singh Bisht

ਬੱਸ ਸਟੈਂਡ ਤੋਂ ਸ਼ੱਕੀ ਹਾਲਾਤਾਂ 'ਚ ਬਜ਼ੁਰਗ ਦੀ ਲਾਸ਼ ਬਰਾਮਦ

By HindusthanSamachar | Publish Date: Nov 10 2018 11:03PM
ਬੱਸ ਸਟੈਂਡ ਤੋਂ ਸ਼ੱਕੀ ਹਾਲਾਤਾਂ 'ਚ ਬਜ਼ੁਰਗ ਦੀ ਲਾਸ਼ ਬਰਾਮਦ
ਚੰਡੀਗੜ, 10 ਨਵੰਬਰ(ਹਿ.ਸ.)। ਜ਼ਿਲਾ ਫਰੀਦਕੋਟ ''ਚ ਜੈਤੋ ਬੱਸ ਸਟੈਂਡ ''ਚ ਇੱਕ ਬਜ਼ੁਰਗ ਦੀ ਸ਼ੱਕੀ ਹਾਲਾਤਾਂ ''ਚ ਲਾਸ਼ ਮਿਲਣ ਕਾਰਨ ਸਨਸਨੀ ਫੈਲ ਗਈ। ਸਥਾਨਕ ਪੁਲਿਸ ਲੇ ਲਾਸ਼ ਕਬਜ਼ੇ ''ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਦ ਉਕਤ ਸੂਚਨਾ ਥਾਣਾ ਜੈਤੋ ਦੀ ਪੁਲਿਸ ਨੂੰ ਮਿਲੀ ਤਾਂ ਮੌਕੇ ''ਤੇ ਡੀ.ਐਸ.ਪੀ., ਕੁਲਦੀਪ ਸਿੰਘ ਸੋਹੀ, ਥਾਣਾ ਜੈਤੋ ਦੇ ਐਸ.ਐਚ.ਓ. ਮੁਖ਼ਤਿਆਰ ਸਿੰਘ ਗਿੱਲ ਬੱਸ ਸਟੈਂਡ ਵਿਖੇ ਪਹੁੰਚੇ ਅਤੇ ਮ੍ਰਿਤਕ ਵਿਅਕਤੀ ਦੀ ਸ਼ਨਾਖ਼ਤ ਲਈ ਜੇਬ ਤਲਾਸ਼ੀ ਕੀਤੀ ਗਈ ਤਾਂ ਉਸ ''ਚੋਂ ਮਿਲੇ ਤਾਂ ਉਸ ''ਚੋਂ ਮਿਲੇ ਕਾਗ਼ਜ਼ ਪੱਤਰਾਂ ''ਚ ਨਾਮ ਪਤਾ ਮਿਲਿਆ। ਮ੍ਰਿਤਕ ਬਜ਼ੁਰਗ ਦੀ ਪਹਿਚਾਣ ਗੁਰਦੀਪ ਸਿੰਘ ਨਿਵਾਸੀ ਜੈਤੋ ਦੇ ਰੂਪ ਵੱਜੋਂ ਹੋਈ ਹੈ। ਏਐਸਆਈ ਸਿਕੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਬਜ਼ੁਰਗ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਹਿੰਦੂਸਥਾਨ ਸਮਾਚਾਰ/ਸੰਜੀਵ
image