Hindusthan Samachar
Banner 2 सोमवार, नवम्बर 19, 2018 | समय 00:08 Hrs(IST) Sonali Sonali Sonali Singh Bisht

ਹਥਿਆਰਾਂ ਦੇ ਬਲ ਤੇ ਕਿਨਰਾਂ ਤੋਂ ਲੱਖਾਂ ਦੀ ਨਕਦੀ ਤੇ ਗਹਿਣੇ ਲੁੱਟੇ

By HindusthanSamachar | Publish Date: Nov 10 2018 11:02PM
ਹਥਿਆਰਾਂ ਦੇ ਬਲ ਤੇ ਕਿਨਰਾਂ ਤੋਂ ਲੱਖਾਂ ਦੀ ਨਕਦੀ ਤੇ ਗਹਿਣੇ ਲੁੱਟੇ
ਚੰਡੀਗੜ, 10 ਨਵੰਬਰ(ਹਿ.ਸ.)। ਜ਼ਿਲਾ ਫਿਰੋਜ਼ਪੁਰ ਦੇ ਸ਼ਾਂਤੀ ਨਗਰ ''ਚ ਕਿਨਰਾਂ ਦੇ ਡੇਰੇ ਤੇ ਧਾਵਾ ਬੋਲਦੇ ਹੋਏ ਅਣਪਛਾਤੇ ਲੁਟੇਰਿਆਂ ਨੇ ਲੱਖਾਂ ਦੀ ਨਕਦੀ ਤੇ ਸੋਨੇ ਦੇ ਗਹਿਣੇ ਬਰਾਮਦ ਕੀਤੇ ਹਨ। ਘਰ ਦੀ ਮਾਲਿਕ ਗੁੱਡੀ ਬਾਬਾ ਨੇ ਦੱਸਿਆ ਕਿ ਇਸ ਵਾਰਦਾਤ ਵੇਲੇ ਇੱਥੇ ਨਹੀਂ ਸੀ ਤੇ ਪਿੱਛੋਂ ਸ਼ੁੱਕਰਵਾਰ ਦੇਰ ਰਾਤ ਅਣਪਛਾਤੇ ਲੁਟੇਰਿਆਂ ਨੇ ਘਰ ''ਚ ਦਾਖਿਲ ਹੋ ਕੇ ਕਿੰਨਰਾਂ ਤੇ ਪਿਸਤੌਲ ਤਾਣ ਦਿੱਤੀ ਤੇ ਉਹਨਾਂ ਕੋਲੋਂ 15 ਲੱਖ ਰੁਪਏ ਦੀ ਨਕਦੀ ਤੇ ਅੱਧਾ ਕਿਲੋ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਣ ਮਗਰੋਂ ਸਥਾਨਕ ਪੁਲਿਸ ਮੌਕੇ ਤੇ ਪਹੁੰਚੀ ਕਿੰਨਰਾਂ ਦੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਿੰਦੂਸਥਾਨ ਸਮਾਚਾਰ/ਸੰਜੀਵ
image