Hindusthan Samachar
Banner 2 बुधवार, मार्च 20, 2019 | समय 05:21 Hrs(IST) Sonali Sonali Sonali Singh Bisht

ਰਾਮਪੂਰਾ ਫੂਲ 'ਚ ਟ੍ਰੇਨ ਦੀ ਚਪੇਟ ਆਉਣ ਨਾਲ ਤਿੰਨ ਲੋਕਾਂ ਦੀ ਮੌਤ

By HindusthanSamachar | Publish Date: Nov 10 2018 10:37PM
ਰਾਮਪੂਰਾ ਫੂਲ 'ਚ ਟ੍ਰੇਨ ਦੀ ਚਪੇਟ ਆਉਣ ਨਾਲ ਤਿੰਨ ਲੋਕਾਂ ਦੀ ਮੌਤ
ਚੰਡੀਗੜ, 10 ਨਵੰਬਰ(ਹਿ.ਸ.)। ਜ਼ਿਲਾ ਬਠਿੰਡਾ ਦੇ ਰਾਮਪੂਰਾ ਫੂਲ ''ਚ ਵੱਖ ਵੱਖ ਜਗਾ ਟ੍ਰੇਨ ਦੀ ਚਪੇਟ ''ਚ ਆਉਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ। ਸ਼ਨੀਵਾਰ ਨੂੰ ਰੇਲਵੇ ਪੁਲਿਸ ਨੇ ਨੇ ਤਿੰਨੋਂ ਲਾਸ਼ਾਂ ਕਬਜ਼ੇ ''ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਹਾਰਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੰਦੀਪ ਵਰਮਾ ਨੇ ਦੱਸਿਆ ਕਿ ਰਾਮਪੁਰਾ ਫੂਲ ''ਚ ਹੀ ਰੇਲਵੇ ਫਲਾਈ ਓਵਰ ਨਜ਼ਦੀਕ ਰੇਲਵੇ ਟ੍ਰੈਕ ਪਾਰ ਕਰਦੇ ਸਮੇਂ ਰੁਤਾਸ਼ ਨਾਮਕ ਵਿਅਕਤੀ ਟ੍ਰੇਨ ਨਾਲ ਟਕਰਾ ਕੇ ਮੌਤ ਹੋ ਗਈ ਜੋਕਿ ਜਵਾਹਰ ਨਗਰ ਦਾ ਰਹਿਣ ਵਾਲਾ ਸੀ। ਉਧਰ ਸ਼ੁੱਕਰਵਾਰ ਦੇਰ ਰਾਤ ਪਿੰਡ ਲਹਿਰਾ ਧੂਰਕੋਟ ਸਥਿਤ ਮਾਨਸਿਕ ਰੋਗੀ ਰਾਮ ਚੰਦ ਨਿਵਾਸੀ ਪਿੰਡ ਬਾਲਿਆਂਵਾਲੀ ਜ਼ਿਲਾ ਮਾਨਸਾ ਨੇ ਟ੍ਰੇਨ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਇਸਦੇ ਇਲਾਵਾ ਸ਼ੁੱਕਰਵਾਰ ਦੇਰ ਰਾਤ ਗਿੱਲ ਫਾਟਕ ਦੇ ਨੇੜੇ ਆਰਥਿਕ ਤੰਗੀ ਕਾਰਨ ਗੁਰਦੀਪ ਸਿੰਘ ਵਾਸੀ ਮਹਿਰਾਜ ਬਸਤੀ ਰਾਮੁਪਰਾ ਫੂਲ ਦੀ ਟ੍ਰੇਨ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋ ਗਈ। ਰੇਲਵੇ ਪੁਲਿਸ ਨੇ ਲਾਸ਼ਾਂ ਕਬਜ਼ੇ ''ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਿੰਦੂਸਥਾਨ ਸਮਾਚਾਰ/ਸੰਜੀਵ
लोकप्रिय खबरें
फोटो और वीडियो गैलरी
image