Hindusthan Samachar
Banner 2 सोमवार, नवम्बर 19, 2018 | समय 00:14 Hrs(IST) Sonali Sonali Sonali Singh Bisht

ਪੰਜਾਬੀ ਲੋਕ ਵਿਆਹ ਸ਼ਾਦੀਆਂ ਤੇ ਫਜੂਲ ਖਰਚਾ ਕਰਨਾ ਬੰਦ ਕਰਨ-ਬੱਬੀ ਬਾਦਲ

By HindusthanSamachar | Publish Date: Nov 10 2018 10:32PM
ਪੰਜਾਬੀ ਲੋਕ ਵਿਆਹ ਸ਼ਾਦੀਆਂ ਤੇ ਫਜੂਲ ਖਰਚਾ ਕਰਨਾ ਬੰਦ ਕਰਨ-ਬੱਬੀ ਬਾਦਲ
ਐਸਏਐਸਨਗਰ, 10 ਨਵੰਬਰ (ਹਿ.ਸ.)। ਪੰਜਾਬ ਅਤੇ ਪੰਜਾਬੀ ਆਪਣੇ ਵੱਡੇ ਖਰਚੇ ਵਾਲੇ ਵਿਆਹਾਂ ਲਈ ਸਮੁੱਚੀ ਦੁਨੀਆਂ ਵਿੱਚ ਜਾਣੇ ਜਾਂਦੇ ਹਨ ਪਰ, ਇਸ ਰੁਝਾਣ ਨੂੰ ਰੋਕਣਾ ਅਤਿ ਜਰੂਰੀ ਹੈ। ਜਿਸ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਹਨਾਂ ਸਮਾਜਿਕ ਬੁਰਾਈਆਂ ਖਿਲਾਫ ਲੜਨਾ ਪਵੇਗਾ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਸੀਨੀਅਰ ਮੀਤ ਪ੍ਰਧਾਨ ਹਰਸੁਖਇੰਦਰ ਸਿੰਘ, ਬੱਬੀ ਬਾਦਲ ਨੇ ਮੁਹਾਲੀ ਵਿਖੇ ਸਮਾਜਿਕ ਕੁਰੀਤੀਆਂ ਨੂੰ ਠੱਲ ਪਾਉਣ ਲਈ ਰੱਖੀ ਇਕ ਮੀਟਿੰਗ ਦੌਰਾਨ ਕੀਤਾ। ਬੱਬੀ ਬਾਦਲ ਨੇ ਕਿਹਾ ਕਿ ਸਮਾਜ ਵਿੱਚ ਇਕ ਦੂਜੇ ਤੋਂ ਵੱਧ ਵਿਖਾਵਾ ਕਰਨ ਦੀ ਰੇਸ ਲੱਗੀ ਹੈ ਜੋ ਆਪਣੇ ਪਿੱਛੇ ਕਰੋੜਾਂ ਦੇ ਕਰਜੇ ਨੂੰ ਜਨਮ ਦੇ ਰਹੀ ਹੈ। ਦੇਖਿਆ ਗਿਆ ਹੈ ਕਿ ਲੜਕੀ ਵਾਲਿਆਂ ਤੇ ਦਬਾਅ ਬਣਾਇਆ ਜਾਂਦਾ ਹੈ ਕਿ ਸ਼ਾਦੀ ਵਿੱਚ ਵੱਧ ਤੋਂ ਵੱਧ ਖਰਚਾ ਕਰਨ ਜਿਸ ਕਾਰਨ ਉਹ ਪ੍ਰੀਵਾਰ ਕਰਜੇ ਦੇ ਭਾਰ ਹੇਠਾਂ ਆ ਜਾਂਦੇ ਹਨ। ਉਹਨਾਂ ਕਿਹਾ ਕਿ ਇਹਨਾਂ ਸਮਾਜਿਕ ਬੁਰਾਈਆਂ ਖਿਲਾਫ ਜਲਦੀ ਹੀ ਮੁਹਿੰਮ ਚਲਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਤਾਂ ਜੋ ਇਹਨਾਂ ਬੁਰਾਈਆਂ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ। ਹਿੰਦੂਸਥਾਨ ਸਮਾਚਾਰ/ਸੰਜੀਵ
image