Hindusthan Samachar
Banner 2 बुधवार, मार्च 20, 2019 | समय 04:45 Hrs(IST) Sonali Sonali Sonali Singh Bisht

ਫ਼ਤਹਿ ਗਰੁੱਪ ਵੱਲੋਂ ਕੀਤੀ ਰੈਲੀ ਰਹੀ ਪੂਰੀ ਤਰ੍ਹਾਂ ਨਾਕਾਮਯਾਬ: ਬ੍ਰਹਮਪੁਰਾ

By HindusthanSamachar | Publish Date: Nov 10 2018 8:41PM
ਫ਼ਤਹਿ ਗਰੁੱਪ ਵੱਲੋਂ ਕੀਤੀ ਰੈਲੀ ਰਹੀ ਪੂਰੀ ਤਰ੍ਹਾਂ ਨਾਕਾਮਯਾਬ: ਬ੍ਰਹਮਪੁਰਾ
ਤਰਨ ਤਾਰਨ,10 ਨਵੰਬਰ(ਹਿ.ਸ.)। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕਰੀਬ (8) ਅੱਠ ਮਹੀਨੇ ਪਹਿਲਾਂ ਦਿੱਤੀਆਂ ਹਦਾਇਤਾਂ ਅਨੁਸਾਰ ਪਾਰਟੀ ਦੇ ਬੁਲਾਰੇ ਅਤੇ ਹਲਕਾ ਖੇਮਕਰਨ ਤੋਂ ਸਾਬਕਾ ਵਿਧਾਇਕ ਪ੍ਰੋਫੈਸਰ ਵਿਰਸਾ ਸਿੰਘ ਵਲਟੋਹਾ ਨੇ ਪਾਰਟੀ ਨੂੰ ਕਮਜ਼ੋਰ ਅਤੇ ਗਲਤ ਸਾਜ਼ਿਸ਼ਾਂ ਕਰਨ ਦੇ ਇਲਜ਼ਾਮ ਵਿੱਚ ਇਕਬਾਲ ਸਿੰਘ ਸੰਧੂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਫ਼ਾਰਗ ਕੀਤਾ ਸੀ ਜਿਸ ਨੂੰ ਨਾ ਸਹਿਣ ਕਰਦਿਆਂ ਇਕਬਾਲ ਸਿੰਘ ਸੰਧੂ ਵੱੱਲੋਂ ਪਾਰਟੀ ਨੂੰ ਹੋਰ ਕਮਜ਼ੋਰ ਕਰਨ ਲਈ ਇੱਕ ਫ਼ਤਿਹ ਗਰੁੱਪ ਨਾਮ ਦਾ ਫਰਜ਼ੀਵਾੜਾ ਤਿਆਰ ਕੀਤਾ ਜੋ ਲੋਕਾਂ ਦੀਆਂ ਨਜ਼ਰਾਂ ਵਿੱਚ ਕੇਵਲ ਧੂੜ, ਮਿੱਟੀ ਪਾਉਣ ਦਾ ਕੰਮ ਕਰ ਰਿਹਾ ਸੀ ਜਿਸਨੂੰ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਲੋਕਾਂ ਨੇ ਅੱਖਾਂ ਤੋਂ ਵਾਂਝੇ ਕਰ ਦਿੱਤਾ। ਪ੍ਰੈੱਸ ਬਿਆਨ ਜਾਰੀ ਕਰਦਿਆਂ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਅੱਜ ਪਿੰਡ ਪਿੱਦੀ ਤਰਨਤਾਰਨ ਵਿਖੇ ਫ਼ਤਹਿ ਗਰੁੱਪ ਵੱਲੋਂ ਕੀਤੀ ਗਈ ਰੈਲੀ ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਵਿਰੋਧੀ ਗਤੀਵਿਧੀਆਂ ਦੇ ਦੋਸ਼ ''ਚ ਪ੍ਰਧਾਨ ਦੀਆਂ ਦਿੱਤੀਆਂ ਹਦਾਇਤਾਂ ਅਨੁਸਾਰ, ਬਾਹਰ ਦਾ ਰਸਤਾ ਵਿਖਾਇਆ ਸੀ ਪਰ ਅੱਜ ਉਸੇ ਪ੍ਰਧਾਨ ਦੀ ਦਿੱਤੀਆਂ ਹਦਾਇਤਾਂ ਦੀਆਂ ਮਾਝਾ ਖ਼ੇਤਰ ਦੇ ਕੁਝ ਲੀਡਰਾਂ ਵੱਲੋਂ ਸ਼ਰੇਆਮ ਧੱਜੀਆਂ ਉਡਾਈਆਂ ਗੲੀਆਂ ਜਿਸ ਵਿੱਚ ਫ਼ਤਹਿ ਗਰੁੱਪ ਵੱਲੋਂ ਇਸ ਰੈਲੀ ਨੂੰ ਕਾਮਯਾਬ ਕਰਨ ਦੇ ਮੰਨਸੂਬੇ ਨਾਲ ਹਰ ਤਰ੍ਹਾਂ ਨਾਲ ਜ਼ੋਰ ਲਗਾਇਆ ਗਿਆ ਅਤੇ ਇਹਨਾਂ ਲੀਡਰਾਂ ਵਲੋਂ ਆਪੋ ਆਪਣੇ ਹਲਕਿਆਂ ਵਿੱਚੋਂ ਲੋਕਾਂ ਦਾ ਇਕੱਠ ਕੀਤਾ ਗਿਆ ਅਤੇ ਖਡੂਰ ਸਾਹਿਬ ਹਲਕੇ ਨੂੰ ਛੱਡਕੇ ਸਾਰਾ ਇਕੱਠ ਬਾਹਰੀ ਹਲਕਿਆਂ ਦਾ ਵੇਖਣ ਨੂੰ ਅੱਜ ਇਸ ਇਕੱਠ ਵਿਚ ਦੇਖਣ ਨੂੰ ਮਿਲਿਆ ਜਿਸ ਤੋਂ ਸਿੱਧ ਹੁੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਕਮਜ਼ੋਰ ਕੀਤਾ ਜਾ ਰਿਹਾ ਹੈ। ਹਿੰਦੂਸਥਾਨ ਸਮਾਚਾਰ/ਸੰਜੀਵ
लोकप्रिय खबरें
फोटो और वीडियो गैलरी
image