Hindusthan Samachar
Banner 2 रविवार, अक्तूबर 21, 2018 | समय 09:28 Hrs(IST) Sonali Sonali Sonali Singh Bisht

ਬਰਨਾਲਾ 'ਚ ਭਿਆਨਕ ਸੜਕ ਹਾਦਸਾ, ਟੈਂਪੂ ਸਵਾਰ ਚਾਰ ਲੋਕਾਂ ਦੀ ਮੌਤ

By HindusthanSamachar | Publish Date: Oct 13 2018 11:01PM
ਬਰਨਾਲਾ 'ਚ ਭਿਆਨਕ ਸੜਕ ਹਾਦਸਾ, ਟੈਂਪੂ ਸਵਾਰ ਚਾਰ ਲੋਕਾਂ ਦੀ ਮੌਤ
ਚੰਡੀਗੜ,13ਅਕਤੂਬਰ(ਹਿ.ਸ.)। ਪੰਜਾਬ ਦੇ ਜ਼ਿਲਾ ਬਰਨਾਲਾ ''ਚ ਲੁਧਿਆਣਾ ਰੋਡ ਤੇ ਸਥਿਤ ਪਿੰਡ ਨੇਹਾਲੂਵਾਲ ਨਜ਼ਦੀਕ ਭਿਆਨਕ ਸੜਕ ਹਾਦਸੇ ''ਚ ਚਾਰ ਲੋਕਾਂ ਦੀ ਮੌਤ ਹੋ ਗਈ ਜਦਕਿ ਤਿੰਨ ਲੋਕ ਗੰਭੀਰ ਰੂਪ ''ਚ ਜ਼ਖਮੀਂ ਹੋ ਗਏ। ਜਾਣਕਾਰੀ ਦੇ ਅਨੁਸਾਰ ਸਿਰਸਾ ਹਰਿਆਣਾ ਟੈਂਪੂ ਸਵਾਰ ਲੁਧਿਆਣਾ ਪਹੁੰਚ ਰਹੇ ਸਨ। ਰਸਤੇ ''ਚ ਪਿੰਡ ਨੇਹਾਲੂਵਾਲ ਨਜ਼ਦੀਕ ਸੇਬਾਂ ਨਾਲ ਭਰੇ ਟਰੱਕ ਨਾਲ ਸਿੱਧੀ ਟੱਕਰ ਹੋ ਗਈ। ਇਸ ਹਾਦਸੇ ''ਚ ਝਾਰਖੰਡ ਨਿਵਾਸੀ ਰਾਮਬਿਲਾਸ, ਯੂਪੀ ਨਿਵਾਸੀ ਸਚਿਨ ਕੁਮਾਰ ਤੇ ਸਾਵਨ ਕੁਮਾਰ ਤੇ ਜੰਮੂ ਕਸ਼ਮੀਰ ਨਿਵਾਸੀ ਪੱਪੂ ਕੁਮਾਰ ਦੇ ਰੂਪ ਵੱਜੋਂ ਹੋਈ ਹੈ। ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਮੌਕੇ ''ਤੇ ਜਾ ਕੇ ਦੇਖਿਆ ਤਾਂ ਟੈਂਪੂ ਟਰੈਵਲ ਸਵਾਰ 3 ਲੋਕਾਂ ਦੀ ਮੌਕੇ ''ਤੇ ਹੀ ਮੌਤ ਹੋ ਚੁੱਕੀ ਸੀ, ਜਦੋਂਕਿ ਉਨਾਂ ਵਿਚੋਂ 4 ਗੰਭੀਰ ਰੂਪ ਨਾਲ ਜ਼ਖਮੀ ਹੋ ਗਏ, ਜਿਸ ਵਿਚੋਂ 1 ਦੀ ਇਲਾਜ ਦੌਰਾਨ ਮੌਤ ਹੋ ਗਈ। ਜ਼ਖਮੀ ਲੋਕਾਂ ਨੂੰ ਪਟਿਆਲਾ ਰੈਫਰ ਕੀਤਾ ਗਿਆ ਹੈ। ਇਸ ਮਾਮਲੇ ਵਿਚ ਮਹਿਲਕਲਾਂ ਦੇ ਐੱਸ.ਐੱਚ.ਓ. ਪਰਗਟ ਸਿੰਘ ਨੇ ਦੱਸਿਆ ਕਿ ਟੈਂਪੂ ਟਰੈਵਲ ਸਵਾਰ ਸਾਰੇ ਲੋਕ ਕੈਟਰਿੰਗ ਦਾ ਕੰਮ ਕਰਦੇ ਸਨ ਅਤੇ ਉਹ ਲੋਕ ਸਿਰਸਾ ਤੋਂ ਇਕ ਪ੍ਰੋਗਰਾਮ ਵਿਚ ਸ਼ਾਮਲ ਹੋ ਕੇ ਵਾਪਸ ਆਪਣੇ ਘਰ ਲੁਧਿਆਣਾ ਪਰਤ ਰਹੇ ਹਨ। ਹਿੰਦੂਸਥਾਨ ਸਮਾਚਾਰ/ਸੰਜੀਵ
image