Hindusthan Samachar
Banner 2 बुधवार, दिसम्बर 12, 2018 | समय 14:57 Hrs(IST) Sonali Sonali Sonali Singh Bisht

ਸੜਕ ਹਾਦਸੇ 'ਚ ਮਹਿਲਾ ਪੁਲਿਸ ਮੁਲਾਜ਼ਿਮ ਦੀ ਮੌਤ, ਇੱਕ ਜ਼ਖਮੀਂ

By HindusthanSamachar | Publish Date: Oct 13 2018 10:48PM
ਸੜਕ ਹਾਦਸੇ 'ਚ ਮਹਿਲਾ ਪੁਲਿਸ ਮੁਲਾਜ਼ਿਮ ਦੀ ਮੌਤ, ਇੱਕ ਜ਼ਖਮੀਂ
ਚੰਡੀਗੜ,13ਅਕਤੂਬਰ(ਹਿ.ਸ.)। ਜ਼ਿਲਾ ਫਰੀਦਕੋਟ ''ਚ ਕੋਟਕਪੂਰਾ ਜੈਤੋ ਰੋਡ ''ਤੇ ਸੜਕ ਹਾਦਸੇ ''ਚ ਇੱਕ ਮਹਿਲਾ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ। ਜਾਣਕਾਰੀ ਦੇ ਅਨੁਸਾਰ, ਫਰੀਦਕੋਟ ਨਿਵਾਸੀ ਮਹਿਲਾ ਪੁਲਿਸ ਮੁਲਾਜ਼ਿਮ ਸਰਬਜੀਤ ਕੌਰ ਜੈਤੋ ਤੋਂ ਰਾਮਲੀਲਾ ''ਚ ਲੱਗੀ ਸਪੈਸ਼ਲ ਡਿਊਟੀ ਖਤਮ ਕਰਕੇ ਸ਼ਹਿਰ ਪਰਤ ਰਹੀ ਸੀ। ਰਸਤੇ ''ਚ ਆਵਾਰਾ ਪਸ਼ੂ ਅਚਾਨਕ ਅੱਗੇ ਆਉਣ ਕਾਰਨ ਉਹਨਾਂ ਦੀ ਕਾਰ ਸੜਕ ਕਿਨਾਰੇ ਇੱਟਾਂ ਦੇ ਚੱਠੇ ਨਾਲ ਟਕਰਾ ਗਈ। ਇਸ ਹਾਦਸੇ ''ਚ ਕਾਰ ਚਾਲਕ ਸਰਬਜੀਤ ਕੌਰ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਉਸ ਦੀ ਸਾਥਣ ਗੰਭੀਰ ਜ਼ਖ਼ਮੀ ਹੋ ਗਈ। ਉਸ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਜਾਰੀ ਹੈ। ਹਿੰਦੂਸਥਾਨ ਸਮਾਚਾਰ/ਸੰਜੀਵ
image