Hindusthan Samachar
Banner 2 रविवार, अक्तूबर 21, 2018 | समय 11:34 Hrs(IST) Sonali Sonali Sonali Singh Bisht

ਫਿਰੋਜ਼ਪੁਰ 'ਚ ਭਿਆਨਕ ਸੜਕ ਹਾਦਸਾ, ਗਰਭਵਤੀ ਮਹਿਲਾ ਸਮੇਤ ਦੋ ਦੀ ਮੌਤ

By HindusthanSamachar | Publish Date: Oct 13 2018 10:49PM
ਫਿਰੋਜ਼ਪੁਰ 'ਚ ਭਿਆਨਕ ਸੜਕ ਹਾਦਸਾ, ਗਰਭਵਤੀ ਮਹਿਲਾ ਸਮੇਤ ਦੋ ਦੀ ਮੌਤ
ਚੰਡੀਗੜ·,13ਅਕਤੂਬਰ(ਹਿ.ਸ.)। ਫਿਰੋਜ਼ਪੁਰ ''ਚ ਫਾਜ਼ਿਲਕਾ ਰੋਡ ਤੇ ਵਾਪਰੇ ਸੜਕ ਹਾਦਸੇ ''ਚ ਮੋਟਰਸਾਇਕਲ ਸਵਾਰ ਗਰਭਵਤੀ ਮਹਿਲਾ ਸਮੇਤ ਦੋ ਦੀ ਮੌਤ ਹੋ ਗਈ। ਜਾਣਕਾਰੀ ਦੇ ਅਨੁਸਾਰ ਜਾਣਕਾਰੀ ਮੁਤਾਬਕ ਇਲਾਰਾਮ ਦੀ ਰਹਿਣ ਵਾਲੀ ਬਿੰਦਰ ਆਪਣੀ 3 ਸਾਲਾ ਬੇਟੀ ਏਕਮ ਸਮੇਤ ਪਿਤਾ ਨਾਲ ਪੇਕੇ ਘਰ ਜਾ ਰਹੀ ਸੀ। ਰਸਤੇ ''ਚ ਤੇਜ਼ ਰਫਤਾਰ ਟਰੈਕਟਰ-ਟਰਾਲੀ ਨੇ ਉਨਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਹ ਹਾਦਸਾ ਇਨਾਂ ਭਿਆਨਕ ਸੀ ਕਿ ਮੌਕੇ ''ਤੇ ਹੀ ਮਾਂ-ਧੀ ਦੀ ਮੌਤ ਹੋ ਗਈ, ਜਦਕਿ ਪਿਤਾ ਵੀਰ ਗੰਭੀਰ ਰੂਪ ''ਚ ਜ਼ਖਮੀ ਹੋ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਮੌਕੇ ''ਤੇ ਪੁੱਜੀ ਪੁਲਸ ਨੇ ਜ਼ਖਮੀ ਨੂੰ ਤੁਰੰਤ ਹਸਪਤਾਲ ''ਚ ਦਾਖਲ ਕਰਵਾਇਆ। ਇਸ ਉਪਰੰਤ ਪੁਲਸ ਨੇ ਟਰੈਕਟਰ-ਟਰਾਲੀ ਨੂੰ ਕਬਜ਼ੇ ''ਚ ਲੈ ਲਿਆ ਜਦਕਿ ਦੋਸ਼ੀ ਫਰਾਰ ਦੱਸੇ ਜਾ ਰਹੇ ਹਨ, ਜਿਨਾਂ ਖਿਲਾਫ ਮਾਮਲਾ ਦਰਜ ਕਰਕੇ ਪੁਲਿਸ ਨੇ ਉਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਹਿੰਦੂਸਥਾਨ ਸਮਾਚਾਰ/ਸੰਜੀਵ
image