Hindusthan Samachar
Banner 2 रविवार, अक्तूबर 21, 2018 | समय 12:01 Hrs(IST) Sonali Sonali Sonali Singh Bisht

ਤਰਨਤਾਰਨ 'ਚ ਝੋਲਾ ਛਾਪ ਡਾਕਟਰ ਦੇ ਘਰੋਂ ਨਸ਼ੀਲੀ ਗੋਲੀਆਂ ਬਰਾਮਦ

By HindusthanSamachar | Publish Date: Oct 13 2018 10:50PM
ਤਰਨਤਾਰਨ 'ਚ ਝੋਲਾ ਛਾਪ ਡਾਕਟਰ ਦੇ ਘਰੋਂ ਨਸ਼ੀਲੀ ਗੋਲੀਆਂ ਬਰਾਮਦ
ਚੰਡੀਗੜ·,13ਅਕਤੂਬਰ(ਹਿ.ਸ.)। ਤਰਨਤਾਰਨ ਦੇ ਵਿਧਾਨਸਭਾ ਹਲਕਾ ਪੱਟੀ ''ਚ ਇੱਕ ਡਾਕਟਰ ਦੇ ਘਰੋਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ। ਪੁਲਿਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐੱਸ. ਪੀ. ਡੀ. ਤਿਲਕ ਰਾਜ ਨੇ ਦੱਸਿਆ ਕਿ ਉਕਤ ਮੁਲਜ਼ਮ ਦੀ ਪਛਾਣ ਡਾਕਟਰ ਭਗਵਾਨ ਸਿੰਘ ਵਜੋਂ ਹੋਈ ਹੈ ਜੋ ਨਸ਼ੀਲੀਆਂ ਗੋਲੀਆਂ ਨੂੰ ਪਿੰਡ ਜੋੜ ਸਿੰਘ ਵਾਲਾ ਵਿਖੇ ਆਪਣੀ ਦੁਕਾਨ ''ਚ ਵੇਚਦਾ ਸੀ। ਪਿਲਸ ਮੁਤਾਬਾਕ ਪੁੱਛਗਿੱਛ ''ਚ ਮੁਲਜ਼ਮ ਨੇ ਦੱਸਿਆ ਕਿ ਇਹ ਨਸ਼ੀਲੀਆਂ ਗੋਲੀਆਂ ਦੀ ਖੇਪ ਮਖੂ ਤੋਂ ਇਕ ਵਿਅਕਤੀ ਸਪਲਾਈ ਕਰਦਾ ਹੈ ਅਤੇ ਉਹ ਇਨਾਂ ਗੋਲੀਆਂ ਨੂੰ ਮਹਿੰਗੇ ਭਾਅ ''ਤੇ ਵੇਚਦਾ ਹੈ। ਪਿਲਸ ਨੇ ਮੁਲਜ਼ਮ ਖਿਲਾਫ ਐੱਨਡੀਪੀਸੀ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦੋਸ਼ੀ ਕੋਲੋਂ ਹੋਰ ਵੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ। ਹਿੰਦੂਸਥਾਨ ਸਮਾਚਾਰ/ਸੰਜੀਵ
image