Hindusthan Samachar
Banner 2 मंगलवार, दिसम्बर 18, 2018 | समय 19:40 Hrs(IST) Sonali Sonali Sonali Singh Bisht

ਚੰਡੀਗੜ· 'ਚ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ

By HindusthanSamachar | Publish Date: Oct 13 2018 10:51PM
ਚੰਡੀਗੜ· 'ਚ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ
ਚੰਡੀਗੜ,13ਅਕਤੂਬਰ(ਹਿ.ਸ.)। ਚੰਡੀਗੜ· ਦੇ ਸੈਕਟਰ-15 ''ਚ ਇੱਕ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਹੈ। ਇਸ ਵਾਰਦਾਤ ਨਾਲ ਇਲਾਕੇ ''ਚ ਸਨਸਨੀ ਦਾ ਮਾਹੌਲ ਬਣਿਆ ਹੋਇਆ ਹੈ। ਜਾਣਕਾਰੀ ਦੇ ਅਨੁਸਾਰ, ਪੁਲਿਸ ਨੂੰ ਸੂਚਨਾ ਦਿੱਤੀ ਕਿ ਸੈਕਟਰ-15 ''ਚ ਇਕ ਨੌਜਵਾਨ ਖੂਨ ਨਾਲ ਲਥਪਥ ਹਾਲਤ ''ਚ ਪਿਆ ਹੋਇਆ ਹੈ। ਇਸ ਤੋਂ ਬਾਅਦ ਮੌਕੇ ''ਤੇ ਪੁੱਜੀ ਪੁਲਸ ਨੇ ਤੁਰੰਤ ਜ਼ਖਮੀਂ ਨੌਜਵਾਨ ਨੂੰ ਸੈਕਟਰ-16 ਦੇ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਮ੍ਰਿਤਕ ਦੀ ਪਛਾਣ ਧਨਾਸ ਦੇ ਨਿਵਾਸੀ ਸੰਦੀਪ ਯਾਦਵ ਦੇ ਤੌਰ ''ਤੇ ਹੋਈ ਹੈ। ਮ੍ਰਿਤਕ ਨੌਜਵਾਨ ਸੰਦੀਪ ਯਾਦਵ ਮੋਹਾਲੀ ''ਚ ਡਲਿਵਰੀ ਦਾ ਕੰਮ ਕਰਦਾ ਸੀ। ਪੁਲਿਸ ਨੇ ਮ੍ਰਿਤਕ ਦੇ ਪਰਿਵਾਰ ਨੂੰ ਸੂਚਿਤ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਿੰਦੂਸਥਾਨ ਸਮਾਚਾਰ/ਸੰਜੀਵ
image