Hindusthan Samachar
Banner 2 बुधवार, फरवरी 20, 2019 | समय 18:34 Hrs(IST) Sonali Sonali Sonali Singh Bisht

ਫੂਡ ਸੇਫਟੀ ਟੀਮਾਂ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ : ਪੰਨੂੰ

By HindusthanSamachar | Publish Date: Oct 13 2018 9:44PM
ਫੂਡ ਸੇਫਟੀ ਟੀਮਾਂ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ : ਪੰਨੂੰ
ਚੰਡੀਗੜ, 13 ਅਕਤੂਬਰ (ਹਿ.ਸ.)।ਆਗਾਮੀ ਤਿਓਹਾਰਾਂ ਦੇ ਸੀਜ਼ਨ ਵਿੱਚ ਘਟੀਆ ਕਿਸਮ ਦੀਆਂ ਮਠਿਆਈਆਂ ਦੀ ਵਿਕਰੀ ਵਿਰੁੱਧ ਇੱਕ ਸਾਵਧਾਨੀ ਦੇ ਮਾਪਦੰਡ ਵਜੋਂ ਫੂਡ ਸੇਫਟੀ ਟੀਮਾਂ ਨੂੰ ਹਾਈ ਅਲਰਟ ''ਤੇ ਰੱਖਿਆ ਗਿਆ ਹੈ। ਆਪਣੀਆਂ ਰੋਜ਼ਾਨਾ ਜਾਂਚ ਕਾਰਵਾਈਆਂ ਦੇ ਨਾਲ ਨਾਲ ਉਨਾਂ ਨੂੰ ਦੁੱਧ ਅਤੇ ਦੁੱਧ ਉਤਪਾਦਾਂ ਅਤੇ ਖੋਏ ਦੀ ਵੱਡੇ ਪੱਧਰ ''ਤੇ ਵਿਕਰੀ ''ਤੇ ਨਿਯਮਤ ਤੌਰ ''ਤੇ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਹ ਜਾਣਕਾਰੀ ਫੂਡ ਸੇਫਟੀ ਕਮਿਸ਼ਨਰ, ਪੰਜਾਬ ਸ੍ਰੀ ਕੇ.ਐਸ. ਪੰਨੂੰ ਨੇ ਦਿੱਤੀ। ਪੰਨੂੰ ਨੇ ਕਿਹਾ, ''''ਇਹ ਆਮ ਧਾਰਨਾ ਹੈ ਕਿ ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਹਲਵਾਈਆਂ ਦੁਆਰਾ ਦੂਸਰੇ ਰਾਜਾਂ ਤੋਂ ਘਟੀਆ ਕੁਆਲਟੀ ਦਾ ਖੋਆ ਸਸਤੇ ਭਾਅ ਖਰੀਦ ਕੇ ਕੋਲਡ ਸਟੋਰਾਂ ਵਿੱਚ ਭੰਡਾਰ ਕਰ ਦਿੱਤਾ ਜਾਂਦਾ ਹੈ। ਇਸ ਲਈ ਅਸੀਂ ਸੂਬੇ ਭਰ ਦੇ ਕੋਲਡ ਸਟੋਰਾਂ ''ਤੇ ਲਗਾਤਾਰ ਨਿਗਰਾਨੀ ਰੱਖ ਰਹੇ ਹਾਂ ਅਤੇ ਨਾਲ ਹੀ ਮਾਲਕਾਂ ''ਤੇ ਵੀ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਉਹ ਨਕਲੀ ਵਸਤਾਂ ਨੂੰ ਸਟੋਰ ਨਾ ਕਰ ਸਕਣ। '''' ਜਾਂਚ ਮੁਹਿੰਮਾਂ ਸਬੰਧੀ ਵੇਰਵੇ ਦਿੰਦਿਆਂ ਸੀ.ਐਫ.ਡੀ.ਏ. ਨੇ ਦੱਸਿਆ ਕਿ ਕਪੂਰਥਲਾ ਵਿੱਚ 4 ਕੋਲਡ ਸਟੋਰਾਂ, ਬਠਿੰਡਾ ਵਿੱਚ 7, ਹੁਸ਼ਿਆਰਪੁਰ ਵਿੱਚ 6, ਜਲੰਧਰ ਵਿੱਚ 6, ਸੰਗਰੂਰ ਵਿੱਚ 5, ਬਰਨਾਲਾ ਵਿੱਚ 2, ਪਟਿਆਲਾ ਵਿੱਚ 2, ਸ੍ਰੀ ਮੁਕਤਸਰ ਸਾਹਿਬ ਵਿੱਚ 3, ਫਾਜ਼ਿਲਕਾ ਵਿੱਚ 2, ਅਮਲੋਹ ਵਿੱਚ 5, ਫਰੀਦਕੋਟ/ਕੋਟਕਪੁਰਾ ਖੇਤਰ ਵਿੱਚ 2 ਅਤੇ ਪਠਾਨਕੋਟ ਵਿੱਚ 2 ਕੋਲਡ ਸਟੋਰਾਂ ਦੀ ਜਾਂਚ ਕੀਤੀ ਗਈ ਹੈ। ਫੂਡ ਸੇਫਟੀ ਵਿੰਗ ਪਠਾਨਕੋਟ ਨੂੰ ਅਮਨ ਕੋਲਡ ਸਟੋਰ ਵਿਖੇ ਛਾਪੇਮਾਰੀ ਦੌਰਾਨ ਤਕਰੀਬਨ 1.5 ਕੁਇੰਟਲ ਬਦਬੂਦਾਰ ਖੋਆ ਮਿਲਿਆ, ਜਿਸਨੂੰ ਸਟੋਰ ਕੀਤੇ 1 ਤੋਂ ਜ਼ਿਆਦਾ ਸਾਲ ਹੋ ਚੁੱਕਾ ਸੀ। ਇਸ ਦਾ ਸਬੰਧ ਸ਼ਾਹਪੁਰ ਚੌਂਕ, ਪਠਾਨਕੋਟ ਵਿਖੇ ਸਥਿਤ ਮਠਿਆਈ ਦੀਆਂ ਦੁਕਾਨਾਂ ਦੇ ਮਾਲਕ ਨਾਲ ਹੈ। ਟੀਮ ਵੱਲੋਂ ਨਮੂਨੇ ਲੈ ਕੇ ਖੋਆ ਨਸ਼ਟ ਕਰ ਦਿੱਤਾ ਗਿਆ ਜੋ ਖਾਣ ਯੋਗ ਨਹੀਂ ਸੀ। ਇਸੇ ਥਾਂ 3.72 ਕੁਇੰਟਲ ਫੈਟ ਸਪਰੈਡ ਵੀ ਮਿਲਿਆ ਜਿਸਨੂੰ ਕਿ ਮੱਖਣ ਦੇ ਤੌਰ ''ਤੇ ਵੇਚਿਆ ਜਾਂਦਾ ਹੈ ਅਤੇ ਇਸਦਾ ਸਬੰਧ ਬਾਲਾਜੀ ਇੰਟਰਪ੍ਰਾਈਜ਼ ਨਾਲ ਹੈ। ਟੀਮ ਵੱਲੋਂ ਫੈਟ ਸਪਰੈਡ ਦੇ ਨਮੂਨੇ ਲੈ ਕੇ ਸਾਰਾ ਸਟਾਕ ਜ਼ਬਤ ਕਰ ਲਿਆ ਗਿਆ। ਇਸੇ ਤਰਾਂ ਅ੍ਰਮਿੰਤਸਰ ਵਿੱਚ 2 ਬਰੈੱਡ ਨਿਰਮਾਣ ਇਕਾਈਆਂ ਦੀ ਜਾਂਚ ਤੋਂ ਬਾਅਦ ਢੁਕਵੇਂ ਸਫ਼ਾਈ ਪ੍ਰਬੰਧਾਂ ਅਤੇ ਐਫ.ਐਸ.ਐਸ.ਏ.ਆਈ. ਲਾਇਸੰਸ ਦੀ ਅਣਹੋਂਦ ਕਾਰਨ, ਇਨਾਂ ਇਕਾਈਆਂ ਨੂੰ ਸੀਲ ਕਰ ਦਿੱਤਾ ਗਿਆ। ਕਰੀਮ ਰੋਲਜ਼, ਬੰਦ ਅਤੇ ਬਰੈੱਡਾਂ ਵਿੱਚ ਉੱਲੀ ਲੱਗੀ ਪਾਈ ਗਈ। ਪ੍ਰੋਸੈਸਿੰਗ ਵਿੱਚ ਬਿਲਕੁਲ ਘਟੀਆ ਕੁਆਲਟੀ ਦਾ ਘਿਓ, ਮੈਦਾ ਅਤੇ ਚੈਰੀ ਅਤੇ ਹੋਰ ਘਟੀਆ ਸਮੱਗਰੀ ਵਰਤੀ ਜਾ ਰਹੀ ਸੀ। ਹਿੰਦੂਸਥਾਨ ਸਮਾਚਾਰ/ਸੰਜੀਵ
लोकप्रिय खबरें
चुनाव 2018
image