Hindusthan Samachar
Banner 2 बुधवार, सितम्बर 26, 2018 | समय 11:54 Hrs(IST) Sonali Sonali Sonali Singh Bisht

ਰੈਲੀ 'ਚ ਅਸਲਾ ਲੈ ਕੇ ਦਾਖਿਲ ਹੋਇਆ ਵਿਅਕਤੀ ਗ੍ਰਿਫਤਾਰ

By HindusthanSamachar | Publish Date: Sep 16 2018 8:40PM
ਰੈਲੀ 'ਚ ਅਸਲਾ ਲੈ ਕੇ ਦਾਖਿਲ ਹੋਇਆ ਵਿਅਕਤੀ ਗ੍ਰਿਫਤਾਰ
ਚੰਡੀਗੜ·,16 ਸਿਤੰਬਰ(ਹਿ.ਸ.)। ਪੰਜਾਬ ਦੇ ਜ਼ਿਲਾ ਫਰੀਦਕੋਟ ਦੀ ਅਨਾਜ ਮੰਡੀ ਹੋਈ ਅੱਜ ਰੈਲੀ ''ਚ ਪੁਲਿਸ ਸਖਤ ਸੁਰੱਖਿਆ ਪ੍ਰਬੰਧ ਹੋਣ ਦੇ ਬਾਵਜੂਦ ਵੀ ਇੱਕ ਵਿਅਕਤੀ ਅਸਲਾ ਲੈ ਕੇ ਦਾਖਿਲ ਹੋ ਗਿਆ ਸੀ, ਜਿਸ ਨੂੰ ਸਮਾਂ ਰਹਿੰਦੇ ਹੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ। ਇਹ ਜਾਣਕਾਰੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਦੱਸਿਆ। ਉਹਨਾਂ ਕਿਹਾ ਉਨਾਂ ਕਿਹਾ ਕਿ ਇੱਕ ਬੰਦੇ ਨੂੰ ਪਿਸਤੌਲ ਸਣੇ ਫੜਿਆ ਹੈ। ਉਹ ਕੋਈ ਹਮਲਾ ਕਰਨ ਦੇ ਮਕਸਦ ਨਾਲ ਆਇਆ ਸੀ। ਉਹਨਾਂ ਨੇ ਸਿਆਸੀ ਪੱਤਾ ਡੇਗਦਿਆਂ ਕਿਹਾ ਕਿ ਜੇਕਰ ਪੰਜਾਬ ਦੇ ਮਾਹੌਲ ਨੂੰ ਕਾਇਮ ਰੱਖਣ ਲਈ ਉਨਾਂ ਤੇ ਉਨਾੰ ਦੇ ਬੇਟੇ ਸੁਖਬੀਰ ਬਾਦਲ ਨੂੰ ਜਾਨ ਵੀ ਦੇਣੀ ਪੈ ਗਈ ਤਾਂ ਇਸ ਨਾਲ ਉਹਨਾਂ ਨੂੰ ਕੋਈ ਫਰਕ ਨਹੀਂ ਹੈ ਤੇ ਉਹ ਜਾਨ ਦੇਣ ਲਈ ਵੀ ਤਿਆਰ ਹਨ ਪਰੰਤੂ ਪੰਜਾਬ ਦਾ ਮਾਹੌਲ ਨਹੀਂ ਖਰਾਬ ਹੋਣ ਦੇਣਗੇ। ਹਿੰਦੂਸਥਾਨ ਸਮਾਚਾਰ/ਸੰਜੀਵ
image