Hindusthan Samachar
Banner 2 रविवार, जनवरी 20, 2019 | समय 04:42 Hrs(IST) Sonali Sonali Sonali Singh Bisht

ਕਰਜ਼ ਤੋਂ ਪ੍ਰੇਸ਼ਾਨ ਕਿਸਾਨ ਨੇ ਜ਼ਹਿਰ ਖਾ ਕੇ ਕੀਤੀ ਖੁਦਕੁਸ਼ੀ

By HindusthanSamachar | Publish Date: Sep 16 2018 8:28PM
ਕਰਜ਼ ਤੋਂ ਪ੍ਰੇਸ਼ਾਨ ਕਿਸਾਨ ਨੇ ਜ਼ਹਿਰ ਖਾ ਕੇ ਕੀਤੀ ਖੁਦਕੁਸ਼ੀ
ਚੰਡੀਗੜ·,16 ਸਿਤੰਬਰ(ਹਿ.ਸ.)। ਪੰਜਾਬ ''ਚ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤਾਜ਼ਾ ਮਾਮਲਾ ਜ਼ਿਲ·ਾ ਮੁਕਤਸਰ ਦੇ ਪਿੰਡ ਰਾਣੀਵਾਲਾ ਦੇ ਰਹਿਣ ਵਾਲੇ ਕਿਸਾਨ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਦਿਆਲ ਸਿੰਘ ਸਿੰਘ ਵਜੋਂ ਹੋਈ ਹੈ। ਜਾਣਕਾਰੀ ਦੇ ਅਨੁਸਾਰ ਦਿਆਲ ਸਿੰਘ ਚਾਰ ਏਕੜ ਜ਼ਮੀਨ ਦਾ ਮਾਲਿਕ ਸੀ। ਉਸਤੇ ਸਰਕਾਰ ਤੇ ਗੈਰ ਸਰਕਾਰ ਲੱਖਾਂ ਰੁਪਏ ਦਾ ਕਰਜ਼ ਸੀ। ਘਰ ਦੀ ਆਰਥਿਕ ਤੰਗੀ ਦੇ ਕਾਰਨ ਉਹ ਸਿਰ ਚੜਿਆ ਕਰਜ਼ਾ ਉਤਾਰਨ ''ਚ ਅਸਮਰਥ ਸੀ। ਪਿਛਲੇ ਸਾਲ ਉਸ ਦੀ ਪਤਨੀ ਦੀ ਬੀਮਾਰੀ ਕਾਰਨ ਮੌਤ ਹੋ ਗਈ ਸੀ, ਜਿਸ ਦੇ ਇਲਾਜ ''ਤੇ ਬਹੁਤ ਜਿਆਦਾ ਖਰਚ ਆਇਆ। ਦਿਆਲ ਸਿੰਘ ਖੁਦ ਵੀ ਸ਼ੂਗਰ ਦਾ ਮਰੀਜ਼ ਸੀ। ਇਸੀ ਪ੍ਰੇਸ਼ਾਨੀ ਦੇ ਚੱਲਦਿਆਂ ਉਸਨੇ ਸ਼ਨੀਵਾਰ ਦੇਰ ਰਾਤ ਘਰ ''ਚ ਹੀ ਜ਼ਹਿਰ ਖਾ ਲਿਆ ਤੇ ਜਿਸ ਸ਼ਨੀਵਾਰ ਦੇਰ ਰਾਤ ਉਸਦੀ ਹਾਲਤ ਗੰਭੀਰ ਹੋਣ ਕਾਰਨ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਿੰਦੂਸਥਾਨ ਸਮਾਚਾਰ/ਸੰਜੀਵ
image