Hindusthan Samachar
Banner 2 रविवार, जनवरी 20, 2019 | समय 04:08 Hrs(IST) Sonali Sonali Sonali Singh Bisht

ਨਾਕਾਬੰਦੀ ਦੌਰਾਨ ਟਰੱਕ ਤੋਂ ਭਾਰੀ ਮਾਤਰਾ 'ਚ ਨਜ਼ਾਇਜ਼ ਸ਼ਰਾਬ ਬਰਾਮਦ

By HindusthanSamachar | Publish Date: Sep 16 2018 8:29PM
ਨਾਕਾਬੰਦੀ ਦੌਰਾਨ ਟਰੱਕ ਤੋਂ ਭਾਰੀ ਮਾਤਰਾ 'ਚ ਨਜ਼ਾਇਜ਼ ਸ਼ਰਾਬ ਬਰਾਮਦ
ਚੰਡੀਗੜ·,16 ਸਿਤੰਬਰ(ਹਿ.ਸ.)। ਪੰਜਾਬ ਦੇ ਜ਼ਿਲਾ ਹਿਸਅਰਪੁਰ ''ਚ ਐਕਸਾਈਜ਼ ਅਤੇ ਟੈਕਸੇਸ਼ਨ ਵਿਭਾਗ ਦੀ ਟੀਮ ਨੇ ਨਾਕਾਬੰਦੀ ਦੌਰਾਨ ਭਾਰੀ ਮਾਤਰਾ ''ਚ ਨਜ਼ਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਜਾਣਕਾਰੀ ਦੇ ਅਨੁਸਾਰ ਸਹਾਇਕ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ ਏ. ਐੱਸ. ਕੰਗ ਦੀ ਅਗਵਾਈ ''ਚ ਉਹਨਾਂ ਦੀ ਟੀਮ ਨੇ ਹੁਸ਼ਿਆਰਪੁਰ-ਦਸੂਹਾ ਰੋਡ ''ਤੇ ਬਾਗਪੁਰ ਪਿੰਡ ਦੇ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਸੀ ਦੌਰਾਨ ਸਾਹਮਣੇ ਤੋਂ ਆ ਰਹੇ ਟਰੱਕ ਦੀ ਤਲਾਸ਼ੀ ਲੈਣ ਤੇ 900 ਪੇਟੀਆਂ ਸ਼ਰਾਬ ਦੀਆਂ ਬਰਾਮਦ ਹੋਈਆਂ। ਪੁਲਿਸ ਨੇ ਨਜ਼ਾਇਜ਼ ਸ਼ਰਾਬ ਨਾਲ ਭਰਿਆ ਟਰੱਕ ਕਬਜ਼ੇ ''ਚ ਲੈ ਕੇ ਅਣਪਛਾਤੇ ਟਰੱਕ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਜਾਰੀ ਹੈ। ਹਿੰਦੂਸਥਾਨ ਸਮਾਚਾਰ/ਸੰਜੀਵ
image