Hindusthan Samachar
Banner 2 सोमवार, नवम्बर 19, 2018 | समय 15:00 Hrs(IST) Sonali Sonali Sonali Singh Bisht

ਜ਼ਿਲੇ ਦੇ ਹਰੇਕ ਬਲਾਕ ਦੇ 15 ਪਿੰਡਾਂ ਚ ਬਣਨਗੇ ਸੋਹਣੇ ਤੇ ਹਰਿਆਲੀ ਭਰਪੂਰ ਪਾਰਕ

By HindusthanSamachar | Publish Date: Jul 14 2018 2:06PM
ਜ਼ਿਲੇ ਦੇ ਹਰੇਕ ਬਲਾਕ ਦੇ 15 ਪਿੰਡਾਂ ਚ ਬਣਨਗੇ ਸੋਹਣੇ ਤੇ ਹਰਿਆਲੀ ਭਰਪੂਰ ਪਾਰਕ
ਨਵਾਂਸ਼ਹਿਰ, 14 ਜੁਲਾਈ (ਹਿ.ਸ.)। ਪੰਜਾਬ ਸਰਕਾਰ ਵੱਲੋਂ ਆਰੰਭੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪਿੰਡਾਂ ਤੇ ਸ਼ਹਿਰਾਂ ਵਿੱਚ ਸਾਫ਼ ਤੇ ਸ਼ੁੱਧ ਚੌਗਿਰਦਾ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਨੂੰ ਅਮਲੀ ਰੂਪ ਦਿੰਦਿਆਂ ਸ਼ਹੀਦ ਭਗਤ ਸਿੰਘ ਨਗਰ ਜ਼ਿਲਾ ਪ੍ਰਸ਼ਾਸਨ ਵੱਲੋਂ ਹਰੇਕ ਬਲਾਕ ਵਿੱਚ 15 ਪਿੰਡਾਂ ਦੀ ਪਾਰਕ ਬਣਾਉਣ ਲਈ ਚੋਣ ਕੀਤੀ ਗਈ ਹੈ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦਵਿੰਦਰ ਸਿੰਘ ਅਨੁਸਾਰ ਇਨਾਂ ਪਾਰਕਾਂ ਨੂੰ ਵਿਕਸਤ ਕਰਨ ਦਾ ਮੰਤਵ ਲੋਕਾਂ ਨੂੰ ਸਿਹਤ ਪ੍ਰਤੀ ਚੇਤੰਨ ਕਰਨਾ ਅਤੇ ਕੁਦਰਤ ਨਾਲ ਜੁੜਨ ਲਈ ਉਤਸ਼ਾਹਿਤ ਕਰਨਾ ਹੈ। ਇਨਾਂ ਪਾਰਕਾਂ ਨੂੰ ਕੇਵਲ ਸੈਰਗਾਹ ਦੇ ਤੌਰ ''ਤੇ ਹੀ ਨਹੀਂ ਬਲਕਿ ਬਜ਼ੁਰਗਾਂ ਲਈ ਵਿਹਲ ਦਾ ਸਮਾਂ ਚੰਗੇ ਢੰਗ ਨਾਲ ਗੁਜ਼ਾਰਨ ਅਤੇ ਬੱਚਿਆਂ ਲਈ ਝੂਲੇ ਆਦਿ ਲਗਾ ਕੇ ਉਨਾਂ ਦੇ ਮਨਪ੍ਰਚਾਵੇਂ ਦੇ ਸਥਾਨ ਵਜੋਂ ਵੀ ਬਣਾਇਆ ਜਾ ਰਿਹਾ ਹੈ। ਪਾਰਕਾਂ ਵਿੱਚ ਬੈਠਣ ਲਈ ਬੈਂਚ, ਬੱਚਿਆਂ ਲਈ ਝੂਲੇ, ਹਰਿਆਲੀ ਲਈ ਪੌਦੇ ਤੇ ਤੁਰਨ ਲਈ ਪਗਡੰਡੀਆਂ ਦੀ ਇਸ ਢੰਗ ਨਾਲ ਯੋਜਨਾਬੰਦੀ ਕੀਤੀ ਜਾ ਰਹੀ ਹੈ ਕਿ ਇਹ ਬਦੋਬਦੀ ਸਭਨਾਂ ਨੂੰ ਆਪਣੇ ਵੱਲ ਖਿੱਚਣ। ਡੀ.ਡੀ.ਪੀ.ਓ. ਅਜੇ ਕੁਮਾਰ ਅਨੁਸਾਰ ਮੌਜੂਦਾ ਦੌਰ ਵਿੱਚ ਇਕੱਲਤਾ ਅਤੇ ਤਣਾਅ ਭਰਪੂਰ ਜ਼ਿੰਦਗੀ ਤੋਂ ਰਾਹਤ ਹਾਸਲ ਕਰਨ ਲਈ ਅਜਿਹੇ ਪਾਰਕਾਂ ਦੀ ਲੋੜ ਵੱਡੇ ਪੱਧਰ ''ਤੇ ਮਹਿਸੂਸ ਕੀਤੀ ਜਾਣ ਲੱਗੀ ਹੈ। ਭਾਵੇਂ ਪਿੰਡਾਂ ਵਿੱਚ ਖੇਤਾਂ ਦੇ ਪਹੇ ਤੇ ਹੋਰ ਨਹਿਰੀ ਪਗਡੰਡੀਆਂ ਸੈਰ ਲਈ ਪਹਿਲਾਂ ਤੋਂ ਹੀ ਹਨ ਪਰੰਤੂ ਇਹ ਪਾਰਕਾਂ ਉਨਾਂ ਵਿੱਚ ਆਪਸੀ ਮੇਲ-ਮਿਲਾਪ ਵਧਾ ਕੇ ਸਮਾਜਿਕ ਸਾਂਝ ਨੂੰ ਮਜ਼ਬੂਤ ਕਰਨ ਦਾ ਸਾਧਨ ਵੀ ਬਣਨਗੀਆਂ। ਪਾਰਕਾਂ ਤੋਂ ਇਲਾਵਾ ਜ਼ਿਲੇ ਵਿੱਚ 12 ਕਿਲੋਮੀਟਰ ''ਨੇਚਰ ਟ੍ਰੇਲ'' ਵੀ ਬਣਾਈ ਜਾ ਰਹੀ ਹੈ। ਬੱਲੋਵਾਲ-ਸੌਂਖੜੀ ਅਤੇ ਭੱਦੀ ਵਿਖੇ ਜੰਗਲਾਤ ਰਕਬੇ ਵਿੱਚ ਬਣਾਈ ਜਾ ਰਹੀ ਇਹ ਸੈਰ ਕਰਨ ਵਾਲੀ ਪਗਡੰਡੀ ਇਸ ਢੰਗ ਨਾਲ ਵਿਕਸਿਤ ਕੀਤੀ ਜਾ ਰਹੀ ਹੈ ਕਿ ਇੱਕ ਪਾਸੇ ਤੋਂ ਦਾਖਲ ਹੋਏ ਵਿਅਕਤੀ ਨੂੰ ਦੂਸਰੇ ਪਾਸੇ ਤੋਂ ਬਾਹਰ ਨਿਕਲਣ ਤੱਕ ਸੈਰ ਵੀ ਮਿਲ ਜਾਵੇਗੀ ਅਤੇ ਕੁਦਰਤੀ ਨਜ਼ਾਰੇ ਵੀ। ਹਿੰਦੂਸਥਾਨ ਸਮਾਚਾਰ/ਸੰਜੀਵ
image