Hindusthan Samachar
Banner 2 रविवार, नवम्बर 18, 2018 | समय 13:07 Hrs(IST) Sonali Sonali Sonali Singh Bisht

ਪੰਜਾਬ 'ਚ ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਤਿੰਨ ਨੌਜਵਾਨਾਂ ਦੀ ਮੌਤ

By HindusthanSamachar | Publish Date: Jul 13 2018 10:46PM
ਪੰਜਾਬ 'ਚ ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਤਿੰਨ ਨੌਜਵਾਨਾਂ ਦੀ ਮੌਤ
ਚੰਡੀਗੜ·,13 ਜੁਲਾਈ (ਹਿ.ਸ.)। ਪੰਜਾਬ ''ਚ ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਹੋ ਰਹੀਆਂ ਮੌਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਪੰਜਾਬ ਸਰਕਾਰ ਦੇ ਲਈ ਸਿਰਦਰਦੀ ਦਾ ਵਿਸ਼ਾ ਬਣਿਆ ਹੋਇਆ ਹੈ। ਤਾਜ਼ਾ ਮਾਮਲਾ ਪੰਜਾਬ ਸ਼ੁੱਕਰਵਾਰ ਨੂੰ ਅਲਗ ਅਲਗ ਜਗਾ ਤਿੰਨ ਨੌਜਵਾਨਾਂ ਵੱਲੋਂ ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਮੌਤ ਹੋ ਗਈ। ਤਾਜ਼ਾ ਮਾਮਲਾ ਜਿਲਾ ਫ਼ਿਰੋਜ਼ਪੁਰ ਦੇ ਪੈਂਦੇ ਪਿੰਡ ਗੁਲਾਮੀ ਵਾਲਾ ਵਿਖੇ 20 ਸਾਲਾ ਜੁਝਾਰ ਸਿੰਘ ਨਾਮਕ ਨੌਜਵਾਨ ਦੀ ਮੌਤ ਹੋ ਗਈ। ਪੁਲਿਸ ਮੁਤਾਬਿਕ, ਜੁਝਾਰ ਸਿੰਘ ਨਸ਼ੇ ਕਰਨ ਦਾ ਆਦੀ ਸੀ। ਵੀਰਵਾਰ ਦੇਰ ਰਾਤ ਓਵਰਡੋਜ਼ ਲੈਣ ਕਾਰਨ ਉਸ ਨੂੰ ਫ਼ਰੀਦਕੋਟ ਮੈਡੀਕਲ ਕਾਲਜ ਵਿਖੇ ਭਰਤੀ ਕਰਵਾਇਆ ਗਿਆ ਸੀ। ਸ਼ੁੱਕਰਵਾਰ ਨੂੰ ਹਾਲਤ ਗੰਭੀਰ ਹੋਣ ਕਾਰਨ ਜੁਝਾਰ ਸਿੰਘ ਦਮ ਤੋੜ ਗਿਆ। ਜ਼ਿਲ·ਾ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਪਿੰਡ ਪਿੰਡ ਮੱਲ·ੀਆ ਦੇ ਜੀ. ਟੀ. ਰੋਡ ''ਤੇ ਬਣੇ ਪਖਾਨਿਆਂ ''ਚੋਂ ਇੱਕ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ ਹੈ। ਨੌਜਵਾਨ ਦੀ ਮੌਤ ਦਾ ਕਾਰਨ ਨਸ਼ੇ ਦੀ ਓਵਰਡੋਜ਼ ਲੈਣਾ ਦੱਸਿਆ ਜਾ ਰਿਹਾ ਹੈ। ਇਸਦੇ ਇਲਾਵਾ ਜ਼ਿਲ·ਾ ਪਟਿਆਲਾ ''ਚ ਥਾਣਾ ਬਨੂੜ ਦੇ ਪਿੰਡ ਮਾਣਕਪੁਰ ''ਚ ਇੱਕ ਨਾਬਾਲਿਗ ਆਕਾਸ਼ ਨਾਮਕ ਨੌਜਵਾਨ ਦੀ ਵੀ ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਮੌਤ ਹੋ ਚੁੱਕੀ ਹੈ। ਹਿੰਦੂਸਥਾਨ ਸਮਾਚਾਰ/ਸੰਜੀਵ
image