Hindusthan Samachar
Banner 2 गुरुवार, जुलाई 19, 2018 | समय 11:40 Hrs(IST) Sonali Sonali Sonali Singh Bisht

ਸੰਗਰੂਰ 'ਚ ਕੈਸ਼ ਵੈਨ ਤੇ ਹਮਲਾ ਕਰਕੇ ਲੁਟੇਰਿਆਂ ਨੇ ਪੰਜ ਲੱਖ ਦੀ ਨਕਦੀ ਲੁੱਟੀ

By HindusthanSamachar | Publish Date: Jul 13 2018 10:47PM
ਸੰਗਰੂਰ 'ਚ ਕੈਸ਼ ਵੈਨ ਤੇ ਹਮਲਾ ਕਰਕੇ ਲੁਟੇਰਿਆਂ ਨੇ ਪੰਜ ਲੱਖ ਦੀ ਨਕਦੀ ਲੁੱਟੀ
ਚੰਡੀਗੜ,13 ਜੁਲਾਈ (ਹਿ.ਸ.)। ਜ਼ਿਲਾ ਸੰਗਰੂਰ ''ਚ ਪਿੰਡ ਘਾਬਦਾਂ ਕੋਲ ਮੇਨ ਰੋਡ ''ਤੇ ਮੋਟਰਸਾਈਕਲ ਸਵਾਰ ਦੋ ਹਮਲਾਵਰਾਂ ਵੱਲੋਂ ਐਕਸਿਸ ਬੈਂਕ ਦੀ ਕੈਸ਼ ਵੈਨ ਦੇ ਸੁਰੱਖਿਆ ਗਾਰਡ ਤੇ ਹਮਲਾ ਕਰਕੇ ਨਕਦੀ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦੇ ਅਨੁਸਾਰ ਸੰਗਰੂਰ ਨਿਵਾਸੀ ਸੁਰੱਖਿਆ ਗਾਰਡ ਸਤਵੰਤ ਸਿੰਘ ਰੋਜਾਨਾਂ ਦੀ ਤਰਾਂ ਕੈਸ਼ ਵੈਨ ''ਚ ਨਕਦੀ ਲੈ ਕੇ ਸੰਗਰੂਰ ਤੋਂ ਭਵਾਨੀਗੜ· ਵੱਲ ਜਾ ਰਿਹਾ ਸੀ। ਜਦੋਂ ਉਹ ਘਾਬਦਾਂ ਮੇਨ ਰੋਡ ਤੇ ਪੁੱਜਾ ਤਾਂ ਅਚਾਨਕ ਹਮਲਾਵਰਾਂ ਨੇ ਕੈਸ਼ ਵੈਨ ਦਾ ਰਸਤਾ ਰੋਕ ਲਿਆ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇੱਕ ਗੋਲੀ ਸਰੱਖਿਆ ਗਾਰਡ ਸਤਵੰਤ ਸਿੰਘ ਦੇ ਲੱਗਣ ਕਾਰਨ ਗੰਭੀਰ ਰੂਪ ਜ਼ਖਮੀਂ ਹੋ ਗਿਆ ਤੇ ਪਿਸਤੌਲ ਦੀ ਨੋਕ ਤੇ ਕੈਸ਼ ਨਾਲ ਭਰਿਆ ਕਾਲ਼ੇ ਰੰਗ ਦਾ ਪੰਜ ਲੱਖ ਰੁਪਏ ਦਾ ਬੈਗ਼ ਚੁੱਕ ਕੇ ਫਰਾਰ ਹੋ ਗਏ। ਪੁਲਿਸ ਨੇ ਮੌਕੇ ਤੇ ਪਹੁੰਚ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਿੰਦੂਸਥਾਨ ਸਮਾਚਾਰ/ਸੰਜੀਵ
image