Hindusthan Samachar
Banner 2 सोमवार, नवम्बर 19, 2018 | समय 06:00 Hrs(IST) Sonali Sonali Sonali Singh Bisht

ਪਿਸਤੌਲ ਦੀ ਨੋਕ ਤੇ ਪੰਪ ਦੇ ਕਰਿੰਦਿਆਂ ਤੋਂ ਨਕਦੀ ਖੋਹੀ

By HindusthanSamachar | Publish Date: Jul 13 2018 10:22PM
ਪਿਸਤੌਲ ਦੀ ਨੋਕ ਤੇ ਪੰਪ ਦੇ ਕਰਿੰਦਿਆਂ ਤੋਂ ਨਕਦੀ ਖੋਹੀ
ਚੰਡੀਗੜ·, 13 ਜੁਲਾਈ (ਹਿ.ਸ.)। ਜ਼ਿਲਾ ਹੁਸ਼ਿਆਪੁਰ ਦੇ ''ਚ ਨੱਥੂਪੁਰ ਰੋਡ ਤੇ ਸਥਿਤ ਸੁਮਿੱਤਰਾ ਐੱਚ ਪੀ ਫੂਈਲ ਪੈਟਰੋਲ ਪੰਪ ਦੇ 3 ਕਰਿੰਦਿਆਂ ਕੋਲੋਂ ਪਿਸਤੌਲ ਦੀ ਨੋਕ ਤੇ ਸ਼ੁੱਕਰਵਾਰ ਸ਼ਾਮ ਮੋਟਰਸਾਇਕਲ ਸਵਾਰ ਦੋ ਨਕਾਬਪੋਸ਼ ਲੁਟੇਰੇ ਨਕਦੀ ਖੋਹ ਕੇ ਫਰਾਰ ਹੋ ਗਏ। ਪੀੜਿਤ ਪੈਟਰੋਲ ਪੰਪ ਦੇ ਕਰਿੰਦੇ ਗੰਗਾ ਰਾਮ, ਰਾਜੂ ਜੈਸਵਾਲ ਅਤੇ ਮਹੇਸ਼ ਕੁਮਾਰ ਨੇ ਦੱਸਿਆ ਕਿ ਜਦੋਂ ਉਹ ਪੈਟਰੋਲ ਪੰਪ ''ਤੇ ਆਪਣੀ ਡਿਊਟੀ ਕਰ ਰਹੇ ਸਨ ਅਚਾਨਕ ਮੋਟਰਸਾਇਕਲ ਦੋ ਲੁਟੇਰਿਆਂ ਨੇ ਉੱਥੇ ਪਹੁੰਚਦੇ ਹੀ ਉਹਨਾਂ ਦੀ ਕਨਪਟੀ ਤੇ ਪਿਸਤੌਲ ਤਾਣ ਦਿੱਤੀ ਤੇ ਸੇਲ ਦੇ ਅੱਸੀ ਹਜ਼ਾਰ ਰੁਪਏ ਦੀ ਨਕਦੀ ਨਾਲ ਭਰਿਆ ਬੈਗ ਖੋਹ ਕੇ ਫਰਾਰ ਹੋ ਗਏ। ਸੂਚਨਾ ਮਿਲਣ ਮਗਰੋਂ ਥਾਣਾ ਮੁਖੀ ਟਾਂਡਾ ਪ੍ਰਦੀਪ ਸਿੰਘ ਪੁਲਿਸ ਟੀਮ ਸਮੇਤ ਮੌਕੇ ਤੇ ਪੁੱਜੇ। ਪੁਲਿਸ ਨੇ ਪੰਪ ਦੇ ਕਰਿੰਦਿਆਂ ਦੇ ਬਿਆਨਾਂ ਦੇ ਆਧਾਰ ਤੇ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਿੰਦੂਸਥਾਨ ਸਮਾਚਾਰ/ਸੰਜੀਵ
image