Hindusthan Samachar
Banner 2 सोमवार, नवम्बर 19, 2018 | समय 06:18 Hrs(IST) Sonali Sonali Sonali Singh Bisht

ਐਨਆਰਆਈ ਪਤੀ ਨੇ ਪਤਨੀ ਦੀ ਕੀਤੀ ਹੱਤਿਆ

By HindusthanSamachar | Publish Date: Jul 13 2018 10:23PM
ਐਨਆਰਆਈ ਪਤੀ ਨੇ ਪਤਨੀ ਦੀ ਕੀਤੀ ਹੱਤਿਆ
ਚੰਡੀਗੜ·, 13 ਜੁਲਾਈ (ਹਿ.ਸ.)। ਜ਼ਿਲਾ ਮੁਹਾਲੀ ਦੇ ਜ਼ੀਰਕਪੁਰ ''ਚ ਇਕ ਐਨਆਰਆਈ ਪਤੀ ਨੇ ਕਿਸੀ ਗੱਲ ਨੂੰ ਲੈ ਕੇ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਜਾਣਕਾਰੀ ਦੇ ਅਨੁਸਾਰ ਮ੍ਰਿਤਕ ਅਮਨਦੀਪ ਕੌਰ ਦਾ ਵਿਆਹ ਜੂਨ, 2017 ''ਚ ਐਨਆਰਆਈ ਗੁਰਪ੍ਰੀਤ ਸਿੰਘ ਨਾਲ ਪਿਛਲੇ ਸਾਲ ਹੋਇਆ ਸੀ, ਜੋ ਕਿ ਡਿਪੋਰਟ ਹੋ ਕੇ ਪੰਜਾਬ ਆ ਗਿਆ ਸੀ ਅਤੇ ਇੱਥੇ ਟੈਕਸੀ ਚਲਾਉਣ ਦਾ ਕੰਮ ਕਰਨ ਲੱਗ ਪਿਆ ਸੀ। ਮ੍ਰਿਤਕਾ ਦੇ ਪਰਿਵਾਰਿਕ ਮੈਂਬਰਾਂ ਦੇ ਅਨੁਸਾਰ ਦੋਵਾਂ ਪਤੀ-ਪਤਨੀ ਵਿਚਕਾਰ ਅਕਸਰ ਝਗੜਾ ਚੱਲਦਾ ਰਹਿੰਦਾ ਸੀ। ਇਸੀ ਝਗੜੇ ਤੋਂ ਗੁਸਾਏ ਗੁਰਪ੍ਰੀਤ ਸਿੰਘ ਨੇ ਅਮਨਦੀਪ ਦੇ ਸਿਰ ਤੇ ਤੇਜ਼ ਹਥਿਆਰ ਨਾਲ ਹਮਲਾ ਕਰਕੇ ਜਾਨ ਤੋਂ ਮਾਰ ਦਿੱਤਾ। ਜ਼ੀਰਕਪੁਰ ਪੁਲਿਸ ਨੇ ਮ੍ਰਿਤਕਾ ਅਮਨਪ੍ਰੀਤ ਕੌਰ ਦੇ ਬਿਆਨਾਂ ਦੇ ਆਧਾਰ ਤੇ ਐਆਰਆਈ ਪਤੀ ਗੁਰਪ੍ਰੀਤ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਿੰਦੂਸਥਾਨ ਸਮਾਚਾਰ/ਸੰਜੀਵ
image