Hindusthan Samachar
Banner 2 शुक्रवार, जून 22, 2018 | समय 16:15 Hrs(IST) Sonali Sonali Sonali Singh Bisht

ਲੁਧਿਆਣਾ ਪੁਲਿਸ ਵਰਦੀ ਪਹਿਨ ਕੇ ਲੁਟੇਰਿਆਂ ਨੇ ਨਕਦੀ ਲੁੱਟੀ

By HindusthanSamachar | Publish Date: Jun 14 2018 10:50PM
ਲੁਧਿਆਣਾ ਪੁਲਿਸ ਵਰਦੀ ਪਹਿਨ ਕੇ ਲੁਟੇਰਿਆਂ ਨੇ ਨਕਦੀ ਲੁੱਟੀ
ਚੰਡੀਗੜ·,14 ਜੂਨ (ਹਿ.ਸ.)। ਜ਼ਿਲਾ ਲੁਧਿਆਣਾ ਦੇ ਦੀ ਕੋਚਰ ਮਾਰਕਿਟ ''ਚ ਕ੍ਰਿਸ਼ਨਾ ਸੈਰੇਮਿਕ ਨਾਮਕ ਦੀ ਦੁਕਾਨ ਤੋਂ ਅਣਪਛਾਤੇ ਨੌਜਵਾਨ ਨਕਦੀ ਲੁੱਟ ਕੇ ਫਰਾਰ ਹੋ ਗਏ। ਸੂਚਨਾ ਮਿਲਣ ਮਗਰੋਂ ਮੌਕੇ ਤੇ ਪੁੱਜੀ ਪੁਲਿਸ ਨੂੰ ਕ੍ਰਿਸ਼ਨ ਦੁਕਾਨਦਾਰ ਨੇ ਬਿਆਨਾਂ ''ਚ ਦੱਸਿਆ ਕਿ ਉਹ ਰੋਜ਼ ਦੀ ਤਰਾਂ ਆਪਣੀ ਦੁਕਾਨ ''ਚ ਬੈਠਿਆ ਸੀ। ਇਸੀ ਦੌਰਾਨ ਦੁਕਾਨ ਦੇ ਸਾਹਮਣੇ ਕਾਰ ਆ ਕੇ ਰੁਕੀ, ਜਿਸ ਵਿੱਚੋਂ ਚਾਰ ਪੁਲਿਸ ਵਾਲੇ ਉੱਤਰੇ। ਦੁਕਾਨ ਅੰਦਰ ਵੜਦਿਆਂ ਹੀ ਉਨਾਂ ਨੇ ਸਿਰ ਤੇ ਪਿਸਤੌਲ ਰੱਖ ਦਿੱਤੀ ਤੇ 6 ਲੱਖ 50 ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲੁਟੇਰੇ ਦੁਕਾਨ ਵਿੱਚ ਲੱਗੇ ਕੈਮਰੇ ਤੇ ਰਿਕਾਰਡਿੰਗ ਬਾਕਸ ਵੀ ਪੁੱਟ ਕੇ ਲੈ ਗਏ। ਪੁਲਿਸ ਨੇ ਪੀੜਿਤ ਦੁਕਾਨਦਾਰ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਿੰਦੂਸਥਾਨ ਸਮਾਚਾਰ/ਸੰਜੀਵ
image