Hindusthan Samachar
Banner 2 सोमवार, जून 18, 2018 | समय 09:09 Hrs(IST) Sonali Sonali Sonali Singh Bisht

ਮੌਸਮ ਖਰਾਬ ਹੋਣ ਕਾਰਨ ਕਈ ਫਲਾਈਟਾਂ ਰੱਦ

By HindusthanSamachar | Publish Date: Jun 14 2018 10:52PM
ਮੌਸਮ ਖਰਾਬ ਹੋਣ ਕਾਰਨ ਕਈ ਫਲਾਈਟਾਂ ਰੱਦ
ਚੰਡੀਗੜ,14 ਜੂਨ (ਹਿ.ਸ.)। ਵੀਰਵਾਰ ਨੂੰ ਮੌਸਮ ਖਰਾਬੀ ਹੋਣ ਕਾਰਨ ਇਸਦਾ ਅਸਰ ਚੰਡੀਗੜ· ਏਅਰਪੋਰਟ ਵੀ ਦੇਖਣ ਮਿਲਿਆ। ਜਿੱਥੇ ਵਿਭਾਗ ਵੱਲੋਂ ਕਈ ਫਲਾਈਟਸ ਰੱਦ ਕਰ ਦਿੱਤੀਆਂ ਗਈਆਂ ਹਨ। ਦਰਅਸਲ ਆਸਮਾਨ ''ਚ ਛਾਈ ਧੂੜ ਭਰੀ ਧੁੰਦ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ। ਅਜਿਹੇ ''ਚ ਏਅਰਲਾਈਨਜ਼ ਨੇ ਆਪਣੇ ਯਾਤਰੀਆਂ ਲਈ ਸੁਵਿਧਾ ਦੇ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਹਨ। ਏਅਰ ਇੰਡੀਆ ਨੇ ਦਿੱਲੀ ਜਾਣ ਵਾਲੇ ਲੋਕਾਂ ਲਈ ਬੱਸ ਦਾ ਇੰਤਜ਼ਾਮ ਕਰਕੇ ਉਨਾਂ ਨੂੰ ਦਿੱਲੀ ਪਹੁੰਚਾਉਣ ਦਾ ਫੈਸਲਾ ਲਿਆ ਹੈ। ਹਵਾਈ ਅੱਡੇ ਦੇ ਸੀਈਓ ਸੁਨੀਲ ਦੱਤ ਦਾ ਕਹਿਣਾ ਹੈ ਕਿ ਮੌਸਮ ''ਚ ਸੁਧਾਰ ਆਉਣ ਤੋਂ ਬਾਅਦ ਹੀ ਉਡਾਣ ਸ਼ੁਰੂ ਕੀਤੀ ਜਾਵੇਗੀ। ਹਾਲਾਂਕਿ ਮੌਸਮ ਵਿਭਾਗ ਦੇ ਸੁਰਿੰਦਰ ਪੌਲ ਨੇ ਦੱਸਿਆ ਕਿ ਆਸਮਾਨ ''ਚ ਬਣੀ ਇਹ ਮਿੱਟੀ ਦੀ ਚਾਦਰ ਸ਼ੁੱਕਰਵਾਰ ਸ਼ਾਮ ਤੱਕ ਇਸੇ ਤਰਾਂ ਰਹੇਗੀ। 17 ਜੂਨ ਨੂੰ ਕਈ ਥਾਵਾਂ ਤੇ ਹਲਕੀ ਬਾਰਿਸ਼ ਹੋਣ ਦੀ ਵੀ ਸੰਭਾਵਨਾ ਦੱਸੀ ਗਈ ਹੈ। ਚੰਡੀਗੜ· ਤੋਂ ਇਲਾਵਾ ਪੰਜਾਬ ਹਰਿਆਣਾ ਰਾਜਸਥਾਨ ''ਚ ਅਸਮਾਨ ''ਚ ਮਿੱਟੀ ਦੀ ਚਾਦਰ ਦੇਖਣ ਨੂੰ ਮਿਲੀ ਹੈ। ਹਿੰਦੂਸਥਾਨ ਸਮਾਚਾਰ/ਸੰਜੀਵ
image