Hindusthan Samachar
Banner 2 रविवार, दिसम्बर 16, 2018 | समय 11:23 Hrs(IST) Sonali Sonali Sonali Singh Bisht

ਪ੍ਰਿੰਸੀਪਲਾਂ ਨੇ ਸਿੱਖਿਆ ਮੰਤਰੀ ਨੂੰ ਸਿੱਖਿਆ ਸੁਧਾਰਾਂ ਸਬੰਧੀ ਰਿਪੋਰਟ ਸੌਂਪੀ

By HindusthanSamachar | Publish Date: Jun 14 2018 10:27PM
ਪ੍ਰਿੰਸੀਪਲਾਂ ਨੇ ਸਿੱਖਿਆ ਮੰਤਰੀ ਨੂੰ ਸਿੱਖਿਆ ਸੁਧਾਰਾਂ ਸਬੰਧੀ ਰਿਪੋਰਟ ਸੌਂਪੀ
ਚੰਡੀਗੜ, 14 ਜੂਨ (ਹਿ.ਸ.)। ਪੰਜਾਬ ਦੇ ਸਿੱਖਿਆ ਮੰਤਰੀ ਵਲੋਂ ਸੂਬੇ ਦੇ ਸਕੂਲਾਂ ''ਚ ਸਿੱਖਿਆ ਸੁਧਾਰਾਂ ਸਬੰਧੀ ਮੰਗੀ ਗਈ ਰਿਪੋਰਟ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੇ ਓ.ਪੀ. ਸੋਨੀ ਸੌਂਪ ਦਿੱਤੀ ਹੈ। ਇੱਕ ਸਰਕਾਰੀ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਸੋਨੀ ਨੇ ਪੰਜਾਬ ਦੇ ਉਨਾਂ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸੁਝਾਅ ਦੇਣ ਬਾਰੇ ਲਈ ਕਿਹਾ ਸੀ ਜਿਨਾਂ ਦੇ ਪਿਛਲੇ ਸਾਲਾਂ ਦੇ ਨਤੀਜੇ ਸ਼ਤ-ਪ੍ਰਤਿਸ਼ਤ ਰਹੇ ਹਨ। ਇਸ ਕਵਾਇਦ ਦਾ ਮੁੱਖ ਮਕਸਦ ਪੰਜਾਬ ਦੀਆਂ ਜਮੀਨੀ ਹਕੀਕਤਾਂ ਸਮਝਦੇ ਹੋਏ ਵਿਦਿਆਰਥੀਆਂ ਅਤੇ ਅਧਿਆਪਕਾਂ ਦੀਆਂ ਮੁਸਕਿਲਾਂ ਬਾਰੇ ਜਾਣਨਾ ਅਤੇ ਉਨਾਂ ਦੇ ਸੰਭਵ ਹੱਲ ਹੋਣ ਉਪਰੰਤ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣਾ ਅਤੇ ਮਿਆਰ ਨੂੰ ਬਣਾਈ ਰੱਖਣਾ ਹੈ। ਇਨਾਂ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸਕੂਲਾਂ ''ਚ ਹਰ ਤਰਾਂ· ਦੇ ਹਾਲਾਤਾਂ ਨਾਲ ਜੂਝਦੇ ਹੋਏ ਸ਼ਤ-ਪ੍ਰਤਿਸ਼ਤ ਨਤੀਜੇ ਦੇਣ ਅਤੇ ਸਕੂਲ ਦੇ ਚੌਗਿਰਦੇ ਨੂੰ ਸਹੀ ਢੰਗ ਨਾਲ ਸਾਂਭਣ ਦਾ ਤਜ਼ਰਬਾ ਹੋਣ ਕਾਰਨ ਇਨਾਂ ਦੇ ਸੁਝਾਅ ਵਿਵਹਾਰਿਕ ਹੋਣੇ ਸੁਭਾਵਿਕ ਹਨ ਕਿਂਉਕਿ ਕੁਝ ਵਿਸ਼ੇਸ਼ ਹਾਲਤਾਂ ਨੂੰ ਛੱਡ ਕੇ ਬਾਕੀ ਸਾਰੇ ਸਕੂਲਾਂ ਦੇ ਹਾਲਾਤ ਸਮਾਨ ਹੁੰਦੇ ਹਨ। ਪ੍ਰਾਪਤ ਹੋਏ ਇਹ ਸੁਝਾਅ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨਾਲ ਸਾਂਝੇ ਕੀਤੇ ਜਾਣਗੇ। ਬੁਲਾਰੇ ਨੇ ਦੱਸਿਆ ਕਿ ਇਹ ਸੁਝਾਅ ਖੇਤਰ ''ਚ ਕੰਮ ਕਰ ਰਹੇ ਸਿੱਖਿਆ ਵਿਭਾਗ ਦੇ ਪ੍ਰਬੰਧਕੀ ਅਫਸਰਾਂ, ਸਕੂਲ ਪ੍ਰਿੰਸੀਪਲਾਂ ਦੀ ਫੀਡ ਬੈਕ ਅਨੁਸਾਰ ਹਨ ਅਤੇ ਇਨਾਂ ਨੂੰ ਜਲਦ ਹੀ ਕੰਪਾਈਲ ਕਰਕੇ ਸਰਕਾਰ ਨੂੰ ਭੇਜ ਦਿੱਤਾ ਜਾਵੇਗਾ। ਬੁਲਾਰੇ ਅਨੁਸਾਰ ਸੁਝਾਵਾਂ ਤਹਿਤ ਸਕੂਲਾਂ ਦੇ ਸਰੰਚਨਾਤਮਿਕ ਵਿਕਾਸ ਜਿਸ ਵਿੱਚ ਹਰ ਜਮਾਤ ਲਈ ਅਲੱਗ ਕਮਰਾ, ਬਿਜਲੀ ਤੇ ਪਾਣੀ ਦੀ ਸਹੂਲਤ ਲਾਜਮੀ, ਲਾਇਬ੍ਰੇਰੀ, ਵਿਦਿਆਰਥੀਆਂ ਦੀ ਗਿਣਤੀ ਦੇ ਅਨੁਸਾਰ ਮੁੰਡਿਆਂ-ਕੁੜੀਆਂ ਲਈ ਵੱਖ-ਵੱਖ ਪਖਾਨੇ, ਪੰਚਾਇਤਾਂ ਦਾ ਬਣਦਾ ਯੋਗਦਾਨ ਬਾਰੇ ਸੁਝਾਅ ਦਿੱਤੇ ਜਾਣ ਦੀ ਗੱਲ ਕੀਤੀ ਜਾਵੇਗੀ। ਇਸ ਤੋਂ ਇਲਾਵਾ ਵਿਦਿਆਰਥੀਆਂ ਦੇ ਸਿੱਖਣ ਪੱਧਰ ਲਈ ਚਲ ਰਹੇ ਗੁਣਾਤਮਿਕ ਸਿੱਖਿਆ ਦੇ ਪ੍ਰੋਜੈਕਟ ''ਪੜੋ ਪੰਜਾਬ, ਪੜਾਓ ਪੰਜਾਬ'' ਦੀ ਸੁਚਾਰੂ ਗਤੀਵਿਧੀਆਂ, ਮਾਨਿਟਰਿੰਗ ਪ੍ਰਣਾਲੀ, ਪ੍ਰੋਜੈਕਟ ''ਚ ਕੰਮ ਕਰ ਰਹੇ ਸਿਖਲਾਈ ਪ੍ਰਾਪਤ ਸਟਾਫ ਦੀ ਨਿਰੰਤਰ ਸੇਵਾਵਾਂ ਲੈਣ ਲਈ ਵੀ ਵਿਚਾਰ ਦਿੱਤੇ ਗਏ ਹਨ। ਮਨੁੱਖ ਸਰੋਤਾਂ ਦੀ ਸਹੀ ਵਰਤੋਂ ਲਈ ਸਕੂਲਾਂ ''ਚ ਰੈਸਨਲਾਈਜੇਸਨ ਦੀ ਨੀਤੀ, ਬਾਰਡਰ ਏਰੀਆ ਲਈ ਅਲੱਗ ਕਾਡਰ ਤਹਿਤ ਭਰਤੀ ਅਤੇ ਬਦਲੀ ਦੀ ਨੀਤੀ, ਅਧਿਆਪਕਾਂ ਦੇ ਤਬਾਦਲਿਆਂ ਸਬੰਧੀ ਨੀਤੀਆਂ, ਸਕੂਲ ਮੁਖੀਆਂ ਦੀ ਜਿੰਮੇਵਾਰੀਆਂ ਅਤੇ ਜਵਾਬਦੇਹੀ ਬਾਰੇ ਵੀ ਗੱਲ ਕੀਤੀ ਗਈ ਹੈ। ਪਾਠਕ੍ਰਮ ਅਤੇ ਇਮਤਿਹਾਨਾਂ ਦੇ ਸਬੰਧ ''ਚ ਸੁਝਾਅ ਦਿੰਦੇ ਹੋਏ ਸਕੂਲ ਮੁਖੀਆਂ ਨੇ ਵਿਦਿਆਰਥੀਆਂ ਨੂੰ ਸਰਕਾਰ ਵੱਲੋਂ ਸਮੇਂ ''ਤੇ ਕਿਤਾਬਾਂ ਮੁਹੱਈਆਂ ਕਰਵਾਉਣ ਦੇ ਨਾਲ-ਨਾਲ ਪਾਠਕ੍ਰੰ ਦੇ ਈ-ਕੰਟੇਂਟ ਨੂੰ ਸਮਾਰਟ ਕਲਾਸਾਂ ਦੇ ਲਈ ਤਿਆਰ ਕਰਨ ਦਾ ਸੁਝਾਅ ਦਿੱਤਾ ਹੈ। ਪਾਠਕ੍ਰਮ ਦੇ ਨਾਲ-ਨਾਲ ਵਿਦਿਆਰਥੀਆਂ ਦੇ ਵਿਸਆਿਂ ਨੂੰ ਵੀ ਰਿਵਿਊ ਕਰਨ ਲਈ ਸੁਝਾਅ ਦਿੱਤੇ ਹਨ। ਇਮਤਿਹਾਨਾਂ ਦੇ ਸੁਝਾਵਾਂ ਤਹਿਤ ਇਮਤਿਹਾਨਾਂ ''ਚ ਸਖਤੀ ਰੱਖਣ ਅਤੇ ਪਿਛਲੇ ਸਾਲ ਦੀ ਇਮਤਿਹਾਨਾਂ ਦੀ ਪ੍ਰੰਪਰਾ ਨੂੰ ਨਿਰੰਤਰ ਤਿੰਨ-ਚਾਰ ਸਾਲ ਲਾਗੂ ਕਰਨ ਦੀ ਗੱਲ ਕੀਤੀ ਗਈ ਹੈ। ਹਿੰਦੂਸਥਾਨ ਸਮਾਚਾਰ/ਸੰਜੀਵ
image